ਅੰਮ੍ਰਿਤਸਰ, ( ਰਜਿੰਦਰ ਰਿਖੀ )
ਚਾਹੇ ਦੇਸ਼ ਭਰ ਵਿੱਚ ਕਰੋਨਾ ਵਾੲਿਰਸ ਜਿਹੀ ਭਿਅਾਨਕ ਮਹਾਂਮਾਰੀ ਕਾਰਨ ਸਰਕਾਰ ਵੱਲੋਂ ਲੌਕਡਾੳੂਨ ਅਤੇ ਕਰਫਿੳੂ 17 ਮੲੀ ਤੱਕ ਲਗਾੲਿਅਾ ਹੋੲਿਅਾ ਹੈ ਅਤੇ ਇਸਦਾ ਅਗਲਾ ਫੈਸਲਾ ਕੇਂਦਰ ਸਰਕਾਰ ਦੇ ਹੱਥ ਹੈ। ਲੌਕਡਾੳੂਨ ਤੇ ਕਰਫਿੳੂ ਦੂਸਰੇ ਮਹੀਨੇ ਵਿੱਚ ਪਰਵੇਸ਼ ਕਰ ਚੁੱਕਾ ਹੈ। ਸਾਰੇ ਕੰਮ ਕਾਜ ਬੰਦ ਪੲੇ ਹੋਣ ਕਾਰਨ ਘਰਾਂ ਵਿੱਚ ਰੋਟੀ ਦੇ ਲਾਲੇ ਪੲੇ ਹੋੲੇ ਹਨ । ਭਾਂਵੇ
ੲਿਸ ਅੌਖੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਲੋੜਵੰੰਦ ਪਰਿਵਾਰਾਂ ਤੱਕ ਰਾਸ਼ਨ ਅਤੇ ਹੋਰ ਲੋੜੀਂਦਾ ਸਮਾਨ ਅਾਦਿ ਪਹੁੰਚਾੲਿਅਾ ਜਾ ਰਿਹਾ ਹੈ, ਪਰ ਅਾਪਣਿਅਾਂ ਰਿਸ਼ਤੇਦਾਰਾਂ ਅਟ ਸਗੇ ਸੰਬੰਧੀਆਂ ਨੇ ਮੂੰਹ ਫੇਰ ਕੇ ਕਿ ਪਤਾ ਨਹੀਂ ਅੱਗੇ ਕੀ ਹੋ ਜਾਣਾ ਹੈ “ਛੱਡੋ ਪਰੇ’ ਵਾਲੀ ਗੱਲ ਕੀਤੀ ਹੈ ।
ੳੁਕਤ ਵਿਚਾਰਾਂ ਦਾ ਪ੍ਗਟਾਵਾ ਖਾਲਸਾ ਸੇਵਕ ਜਥਾ ਵੈਲਫੇਅਰ ਸੁਸਾੲਿਟੀ ਰਜਿ.ਕਾਲੇਕੇ ਦੇ ਪੈ੍ਸ ਸਕੱਤਰ ਹਰਮਿੰਦਰ ਸਿੰਘ ਗਿੱਲ ਕਾਲੇਕੇ ਹੋਰਾਂ ਨੇ ਭਾਵੁਕ ਮਨ ਨਾਲ ਬਿਅਾਨ ਕਰਦਿਅਾਂ ਕੀਤਾ। ੳੁਹਨਾਂ ਕਿਹਾ ਕਿ ਜਿੱਥੇ ਅੌਖੇ ਸਮੇਂ ਵਿੱਚ ਅਾਪਣੇ ਹੀ ਸਭ ਤੋਂ ਪਹਿਲਾਂ ਅੱਗੇ ਅਾਂੳੁਦੇ ਹਨ ਪਰ ਲੌਕਡਾੳੂਨ ਅਤੇ ਲੱਗੇ ਕਰਫਿੳੂ ਕਾਰਨ ੲਿੱਥੇ ਸਭ ਕੁਝ ੳੁਲਟ ਹੋ ਰਿਹਾ ਹੈ ਅੱਜ ਕੱਲ ਯਾਰ ਦੋਸਤ ਤੇ ਭੈਣ ਭਰਾਂਵਾਂ ਤੋਂ ੲਿਲਾਵਾ ਹੋਰ ਨਜਦੀਕੀ ਰਿਸ਼ਤੇਦਾਰ ੲਿੱਕ ਦੂਜੇ ਨੂੰ ਫੋਨ ਕਰਨ ਤੋਂ ਵੀ ਗੁਰੇਜ ਕਰ ਰਹੇ ਹਨ ਸ਼ਾੲਿਦ ੳੁਹ ਸੋੋਚਦੇ ਹੋਣਗੇ ਕਿ ਜੇ ਫੋਨ ਕੀਤਾ ਤਾਂ ਕਿਤੇ ਰਿਸ਼ਤੇਦਾਰ,ਭੈਣ ਭਰਾ ਜਾਂ ਯਾਰ ਦੋਸਤ ਕੋੲੀ ਮਦਦ ਹੀ ਨਾਂ ਮੰਗ ਲਵੇ , ੲਿੰਝ ਮਹਿਸੂਸ ਹੋ ਰਿਹਾ ਹੈ ਕਿ ੲਿਨਸਾਨ ੲਿਹਨੀਂ ਦਿਨੀਂ ਸ਼ਾੲਿਦ ਅਾਪਣੇ ਅਾਪਨੂੰ ੲਿਕੱਲਾ ਮਹਿਸੂਸ ਕਰ ਰਿਹਾ ਹੈ ।
ਗਿੱਲ ਕਾਲੇਕੇ ਨੇ ਕਿਹਾ ਕਿ ੲਿੱਥੇ ਤਾਂ ੳੁਹ ਗੱਲ ਹੋੲੀ ਜਿਵੇਂ ਕਿਸੇ ਸ਼ਾੲਿਰ ਨੇ ਲਿਖਿਅਾ ਹੈ ਕਿ “ਜਿੱਥੋਂ ਮਿਲੇ ਨਾ ਪਾਣੀ ਪਿਅਾਸਿਆਂ ਨੂੰ ਓਹਨਾਂ ਖੂਹਾਂ ਤੋਂ ਰੜੇ ਮੈਦਾਨ ਚੰਗੇ”। ੳੁਹਨਾਂ ਭੈਣ ਭਰਾਵਾਂ ਤੇ ਯਾਰਾਂ ਦੋਸਤਾਂ ਨੂੰ ਕੀ ਕਰਨਾ ਜਿਹੜਾ ਅੌਖੇ ਵੇਲੇ ਕੰਮ ਨਾਂ ਅਾਵੇ ਪਰ ਜਿਸ ਪ੍ਮਾਤਮਾ ਨੇ ਚੁੰਝ ਲਗਾੲੀ ਹੈ ੳੁਹ ਚੋਗੇ ਤੋਂ ਬਿਨਾਂ ਨਹੀਂ ਰਹਿਣ ਦਿੰਦਾ । ੳੁਹਨਾਂ ਕਿਹਾ ਕਿ ੲਿਹ ਸਭ ਪ੍ਮਾਤਮਾ ਦੀ ਰਚਾੲੀ ਖੇਡ ਹੈ ਸਾਨੂੰ ਸਭ ਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ੲਿਸ ਮੌਕੇ ਗਿੱਲ ਕਾਲੇਕੇ ਤੋਂ ੲਿਲਾਵਾ ਤਰਸੇਮ ਸਿੰਘ ਪ੍ਧਾਨ , ਹਰਪ੍ਰੀਤ ਸਿੰਘ ਬਾਬਾ ਬਕਾਲਾ ਸਾਹਿਬ, ਦਲਜੀਤ ਸਿੰਘ ਖੱਬੇ ਅਤੇ ਮਨਿੰਦਰਜੀਤ ਸਿੰਘ ਬਾਬਾ ਬਕਾਲਾ ਸਾਹਿਬ ਮੌਜੂਦ ਸਨ।