ਮਨਦੀਪ ਕੌਰ ਭੰਮਰਾ
ਕਤਰਾ ਹੈਂ ਤੂੰ ਉਹ ਸਮੁੰਦਰ ਹੈ
ਤੇਰਾ ਸ਼ਹੁ ਬੱਸ ਤੇਰੇ ਅੰਦਰ ਹੈ
ਜਜ਼ਬ ਵਿੱਚ ਉਹ ਰਗ਼ਰਗ਼ ਦੇ
ਅੰਦਰ ਬੱਸ ਤੇਰੇ ਹੀ ਅੰਦਰ ਹੈ
ਟੁਕੜਾ ਕਾਗਜ਼ ਦਾ ਸੰਭਾਲ਼ਦਾ
ਦਰਦ ਸਾਰਾ ਜੋ ਤੇਰੇ ਅੰਦਰ ਹੈ
ਫ਼ਰਕ ਨਾ ਤੇਰੀ ਜ਼ਾਤ ਦਾ ਕੋਈ
ਉਹਦੇ ਉਹੀ ਜੋ ਤੇਰੇ ਅੰਦਰ ਹੈ
ਦਰਦ ਸਮਝ ਲਵੇਂ ਜੇ ਕਿਸੇ ਦਾ
ਦਿਸੇਗਾ ਖੁਸ਼ ਜੋ ਤੇਰੇ ਅੰਦਰ ਹੈ
ਕਸਕ ਹਿਜਰ ਦੀ ਜੇ ਸਹਿ ਲਵੇਂ
ਪਹੁੰਚੇ ਉਸ ਕੋਲ਼ ਤੇਰੇ ਅੰਦਰ ਹੈ
ਅਰਸ਼ਾਂ ਤੀਕਰ ਉੱਡਦਾ ਜਾਵੀਂ
ਐਪਰ ਸਾਂਭੀਂ ਜੋ ਤੇਰੇ ਅੰਦਰ ਹੈ
ਫੱਕਰ ਬਣ ਜਿਉਂ ਕੇ ਦੇਖ ਜ਼ਰਾ
ਚੁਫ਼ੇਰੇ ਦੇਖ ਤੇਰੇ ਜੋ ਸਮੰਦਰ ਹੈ!