ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)
ਪ੍ਧਾਨ ਮੰਤਰੀ ਬੋਰਿਸ ਜੌਹਨਸਨ ਦੁਆਰਾ ਤੈਅ ਕੀਤੀ ਗਈ ਨਵੀਂ ਤਾਲਾਬੰਦੀ ਯੋਜਨਾ ਤਹਿਤ ਕੋਰੋਨਵਾਇਰਸ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਜੁਰਮਾਨੇ £60 ਤੋਂ £100 ਹੋ ਜਾਣ ਦੀ ਗੱਲ ਕਹੀ ਹੈ। ਜੇਕਰ 14 ਦਿਨਾਂ ਦੇ ਅੰਦਰ-ਅੰਦਰ ਨਿਰਧਾਰਤ ਜ਼ੁਰਮਾਨੇ ਦੇ ਨੋਟਿਸ ਦਾ ਭੁਗਤਾਨ ਹੁੰਦਾ ਹੈ ਤਾਂ ਮੌਜੂਦਾ ਰਕਮ ਨੂੰ 50 ਪਾਊਂਡ ਤੱਕ ਘਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਦੋਹਰੇ ਅਪਰਾਧੀਆਂ ਲਈ ਇਹ £960 ਡਾਲਰ ਤੋਂ ਵਧਾ ਕੇ £ 3,200 ਹੋ ਜਾਏਗਾ। ਉਹਨਾਂ ਕਿਹਾ ਕਿ ਸਾਨੂੰ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਲਈ ਅਸੀਂ ਉਨ੍ਹਾਂ ਨੂੰ ਤੋੜਨ ਵਾਲੇ ਲੋਕਾਂ ਲਈ ਜੁਰਮਾਨੇ ਵਿੱਚ ਵਾਧਾ ਕਰਾਂਗੇ। ਪੱਬਾਂ, ਕੈਫੇ ਅਤੇ ਰੈਸਟੋਰੈਂਟਾਂ ਨੂੰ ਅਹਾਤੇ ਵਿਚ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਲਈ ਵੀ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜੁਰਮਾਨੇ ਸਿਰਫ ਉਦੋਂ ਹੀ “ਆਖਰੀ ਰਾਹ” ਵਜੋਂ ਵਰਤੇ ਜਾ ਰਹੇ ਹਨ ਜਦੋਂ ਲੋਕ ਸਵੈ-ਇੱਛਾ ਨਾਲ ਨਿਯਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਦੇ ਹਨ।