ਸਿੱਕੀ ਝੱਜੀ ਪਿੰਡ ਵਾਲਾ ( ਇਟਲੀ )
-ਲਿਖਿਆ ਹੈ ਗੀਤਕਾਰ ਜਤਿੰਦਰ ਧੂੜਕੋਟ ਨੇ
-ਸੰਗੀਤਕ ਧੁਨਾਂ ‘ਚ ਨਿੰਮਾ ਵਿਰਕ ਨੇ ਪ੍ਰੋਇਆ ਹੈ
“ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ”, “ਅਸੀਂ ਵਾਅਦੇ ਕਰਕੇ ਮੁੱਕਰੇ ਹਾਂ”, cਕੱਚਿਆਂ ਘਰਾਂ ਚ”, “ਵਿਆਹ”, “ਟਰੱਕ ਲਾਈਫ” ਜਿਹੇ ਅਨੇਕਾਂ ਸੁਪਰਹਿਟ ਗੀਤ ਗਾਉਣ ਵਾਲਾ ਪ੍ਰਸਿੱਧ ਅੰਤਰਾਸ਼ਟਰੀ ਪੰਜਾਬੀ ਗਾਇਕ “ਮਨਜੀਤ ਰੂਪੋਵਾਲੀਆ” ਜੋ ਆਪਣੇ ਦਰਸ਼ਕਾਂ ਦੀ ਕਚਿਹਰੀ ਚ ਜਲਦ ਆਪਣਾ ਨਵਾਂ ਗੀਤ “ਆਸ ਤੇ ਅਰਦਾਸ” ਗੀਤ ਨਾਲ ਹਾਜਿਰ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਇਸ ਗੀਤ ਦਾ ਵੀਡੀਓ ਫਿਲਮਾਂਕਣ ਰਾਅਲੈਂਡ ਸਟੂਡੀਓ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਮੁਕੰਮਲ ਕੀਤਾ ਗਿਆ ਹੈ। ਗੀਤਕਾਰ ਜਤਿੰਦਰ ਧੂੜਕੋਟ ਦੇ ਲਿਖੇ ਇਸ ਗੀਤ ਨੂੰ ਸੰਗੀਤਕਾਰ ਨਿੰਮਾਂ ਵਿਰਕ ਨੇ ਸੰਗੀਤਬੱਧ ਕੀਤਾ ਹੈ। ਸੰਗੀਤਕ ਕੰਪਨੀ ਰਾਏ ਬੀਟਸ ਵਲੋਂ ਪੇਸ਼ ਕੀਤੇ ਜਾ ਰਹੇ ਇਸ ਗੀਤ ਦਾ ਵੀਡੀਓ ਜਲਦ ਯੂ ਟਿਊਬ ਅਤੇ ਟੀਵੀ ਚੈਨਲਾਂ ਤੇ ਵੇਖਣ ਨੂੰ ਮਿਲੇਗਾ। ਜਿਕਰਯੋਗ ਹੈ ਕਿ ਸਾਰੀ ਦੁਨੀਆਂ ਚ ਕਰੋਨਾ ਜਿਹੀ ਭਿਆਨਕ ਬਿਮਾਰੀ ਤੋਂ ਪ੍ਰਵਾਵਿਤ ਹੋਏ ਲੋਕਾਂ ਲਈ ਮੁੜ ਬਹਾਰਾਂ ਹੋਣ ਦੀ ਆਸ ਤੇ ਅਰਦਾਸ ਕਰਦਾ ਇਹ ਗੀਤ ਮਨਜੀਤ ਰੂਪੋਵਾਲੀਆ ਦੇ ਸਰੋਤਿਆਂ ਨੂੰ ਉਹਨਾਂ ਦੇ ਪਹਿਲੇ ਗੀਤਾਂ ਵਾਂਗ ਜਰੂਰ ਪਸੰਦ ਆਵੇਗਾ।