4 C
United Kingdom
Friday, March 6, 2026

More

    ਗਲਾਸਗੋ ਵਿੱਚ ਵਿਅਕਤੀ ਤੇ ਹਮਲੇ ਤੋਂ ਬਾਅਦ ਪੁਲਿਸ ਨੇ ਸੁਰੂ ਕੀਤੀ ਜਾਂਚ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਗਲਾਸਗੋ ਵਿਚ ਹਮਲਾ ਹੋਣ ਤੋਂ ਬਾਅਦ ਇਕ ਵਿਅਕਤੀ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।ਸ਼ਹਿਰ ਦੇ ਗੈਲੋਗੇਟ ਖੇਤਰ ਵਿਚ ਸਲੇਟਫੀਲਡ ਸਟ੍ਰੀਟ ਵਿਚ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਬੀਤੀ ਰਾਤ 9 ਮਈ ਨੂੰ ਲੜਕੇ ਨੂੰ ਤੁਰੰਤ ਇਲਾਜ ਲਈ ਰਾਇਲ ਇਨਫਰਮਰੀ ਹਸਪਤਾਲ ਲਿਜਾਇਆ ਗਿਆ। ਸਕਾਟਲੈਂਡ ਪੁਲਿਸ ਦੇ ਅਧਿਕਾਰੀਆਂ ਨੇ ਹੁਣ ਇਸ ਘਟਨਾ ਦੀ ਹੱਤਿਆ ਦੀ ਕੋਸ਼ਿਸ਼ ਦੇ ਰੂਪ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਮੰਨਿਆ ਜਾਂਦਾ ਹੈ ਕਿ ਇਹ ਰਾਤ 11.10 ਵਜੇ ਤੋਂ 11.30 ਵਜੇ ਦੇ ਵਿਚਕਾਰ ਕੋਮਲੇ ਪਾਰਕ ਸਟ੍ਰੀਟ ਦੇ ਨੇੜੇ ਹੋਈ ਸੀ।ਸੀ.ਸੀ.ਟੀ.ਵੀ. ਦੀ ਜਾਂਚ ਦੌਰਾਨ ਪਤਾ ਲੱਗਾ ਕਿ ਘਟਨਾ ਦੇ ਸਮੇਂ ਆਸ ਪਾਸ ਦੇ ਪੰਜ ਵਿਅਕਤੀ ਸਨ ਤੇ ਉਨ੍ਹਾਂ ਸਾਰਿਆਂ ਨੇ ਗੂੜ੍ਹੇ ਰੰਗ ਦੇ ਕਪੜੇ ਪਾਏ ਹੋਏ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!