ਸਰਬਜੀਤ ਸਿੰਘ ਜਿਉਣ ਵਾਲਾ
ਪਹਿਲਾਂ ਬੰਦਾ ਹੱਸਦਾ ਸੀ
ਹੁਣ ਕੁਦਰਤ ਵੀ ਹੱਸਦੀ ਹੋਵੇਗੀ
ਜਿਹੜੇ ਦਿੱਤੇ ਸੀ ਬੰਦੇ ਨੇ ਜਖਮ
ਉਨ੍ਹਾਂ ਨੂੰ ਭਰਦੀ ਤਾਂ ਹੋਵੇਗੀ।
ਮੈਂ ਮਨੁੱਖਤਾ ਦਾ ਵਿਰੋਧ ਨਹੀਂ ਕਰਦੀ
ਬੱਸ ਸਬਕ ਸਿਖਾਵਾਂਗੀ
ਇਹਦੇ ਭਲੇ ਲਈ ਹੀ
ਛੋਟੀ ਜਿਹੀ ਠੋਕਰ ਲਾਵਾਂਗੀ।
ਇੱਕ ਮਿੱਟੀ ਦਾ ਪੁਤਲਾ
ਕਿਵੇਂ ਖੁਦ ਨੂੰ ਰੱਬ ਸਮਝ ਬੈਠਾ ਸੀ
ਦੇ ਕੇ ਜਾਗ ਆਪਣੀ ਤਾਕਤ ਦੀ
ਇਹਦੇ ਘੁਮੰਡ ਤੋਂ ਪਰਦਾ ਲਾਵਾਂਗੀ।
ਜਿਹਨੂੰ ਟਿਕਣ ਦੀ ਜਾਂਚ ਨਹੀਂ
ਉਹਨੂੰ ਵੱਲ ਸਿਖਾਵਾਂਗੀ
ਮੇਰੇ ਰੰਗਾਂ ਵਿੱਚ ਜਿਹਨੂੰ ਜੀਣਾ ਨਹੀਂ ਆਉਂਦਾ
ਉਹਨੂੰ ਪੁੱਠੀ ਪਾੜਤ ਪੜਾਵਾਂਗੀ।
ਸਭ ਪਾਲੇ ਵਹਿਮ ਜੋ ਬੰਦੇ ਨੇ
ਇਹਨਾਂ ਨੂੰ ਵਾਸ਼ ਕਰਾਵਾਂਗੀ
ਜੇ ਸਮਝ ਗਿਆ ਬੱਸ ਠੀਕ
ਨਹੀਂ ਤਾਂ ਚੰਗੀ ਤਰ੍ਹਾਂ ਪੜਨੇ ਪਾਵਾਂਗੀ।
ਅਤੀਤ ਵੱਲ ਝਾਕ ਕੇ ਵੇਖੇ ਤਾਂ
ਕਈ ਸਿਕੰਦਰ ਮੇਰੀ ਹਿੱਕ ਤੇ ਮੋਏ
ਐਪਰ ਥਾਹ ਮੇਰੀ ਨਹੀਂ ਕੋਈ ਪਾ ਸਕਿਆ
ਐਸਾ ਇਹਨੂੰ ਇੱਕ ਜਾਦੂ ਵਿਖਾਵਾਂਗੀ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761