ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)
ਪਿਛਲੇ ਕਈ ਦਿਨਾਂ ਤੋਂ ਬਰਤਾਨੀਆ ਵਿੱਚ ਮੌਤਾਂ ਦੀ ਗਿਣਤੀ ਨਿਰੰਤਰ ਉੱਚੀ ਦਰ ਨਾਲ ਹੀ ਅੱਗੇ ਵਧ ਰਹੀ ਸੀ, ਪਰ ਅੱਜ ਹਸਪਤਾਲਾਂ ਵਿੱਚ 252 ਨਵੀਆਂ ਮੌਤਾਂ ਹੋਣ ਦਾ ਸਮਾਚਾਰ ਹੈ। ਕੇਅਰ ਹੋਮਜ਼ ਤੇ ਘਰਾਂ ਆਦਿ ਵਿੱਚ ਵੀ 94 ਮੌਤਾਂ ਹੋਈਆਂ ਦੱਸੀਆਂ ਗਈਆਂ ਹਨ। ਇਸ ਤਰ੍ਹਾਂ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ ਕੁੱਲ 346 ਮੌਤਾਂ ਹੋਈਆਂ ਹਨ।
ਹੁਣ ਤੱਕ ਕੁੱਲ ਮੌਤਾਂ ਦੀ ਗਿਣਤੀ 31587 ਹੋ ਗਈ ਹੈ। ਦੇਸ਼ ਵਿੱਚ ਕੁੱਲ ਪੌਜੇਟਿਵ ਕੇਸ 215260 ਹੋ ਗਏ ਹਨ ਤੇ 3896 ਨਵੇਂ ਕੇਸ ਦਰਜ ਹੋਏ ਹਨ।