7.5 C
United Kingdom
Sunday, March 8, 2026

More

    ਸਰਬੱਤ ਦਾ ਭਲਾ ਟਰੱਸਟ ਵੱਲੋਂ ਰੂਰਲ ਐਨਜੀਓ ਰਾਹੀਂ ਰਾਸ਼ਨ ਕਿੱਟਾਂ ਵੰਡੀਆਂ

    ਨਿਹਾਲ ਸਿੰਘ ਵਾਲਾ,9 ਮਈ (ਸਰਗਮ)


      ਸਰਬੱਤ ਦਾ ਭਲਾ ਟਰੱਸਟ ਮੋਗਾ ਵੱਲੋਂ ਰੂਰਲ ਐਨਜੀਓ ਨਿਹਾਲ ਸਿੰਘ ਵਾਲਾ ਰਾਹੀਂ ਹਲਕੇ ਦੇ ਪਿੰਡਾਂ ਵਿੱਚ ਰਾਸ਼ਨ ਕਿੱਟਾ ਵੰਡੀਆਂ ਗਈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਰੂਰਲ ਐਨਜੀਓਮੋਗਾ ਦੇ ਮਹਿੰਦਰ ਪਾਲ ਲੂੰਬਾ ਅਤੇ ਦਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਬੱਧਨੀਂ ਕਲਾਂ, ਰੌਂਤਾਂ, ਲੋਪੋ, ਬੁੱਟਰ ਕਲਾਂ, ਨੰਗਲ, ਬੁਰਜ ਦੁੱਨਾ, ਰਾਮੂੰਵਾਲਾ, ਬਿਲਾਸਪੁਰ ਆਦਿ ਪਿੰਡਾਂ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੇਣ ਸਮੇਂ ਬਲਾਕ ਪ੍ਰਧਾਨ ਜਸਵੀਰ ਸਿੰਘ ਜੱਸੀ, ਸੁਖਦੇਵ ਸਿੰਘ ਬਰਾੜ (ਸਾਬਕਾ ਡੀਐਸਪੀ) ਭਵਨਦੀਪ ਪੁਰਬਾ (ਸੰਪਾਦਕ ਮਹਿਕ ਵਤਨ ਦੀ) ਰਾਜਵਿੰਦਰ ਰੌਂਤਾ ਚੇਅਰਮੈਨ ਆਦਿ  ਨੇ ਸਮਾਜ ਸੇਵੀ ਊਬਰਾਏ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੂਰਲ ਐਨਜੀਓ ਸਦਾ ਹੀ ਲੋਕਾਂ ਦੀ ਸੇਵਾ ਵਿੱਚ ਤੱਤਵਰ ਰਹਿੰਦੀ ਹੈ। ਲੋੜਵੰਦ ਲੋਕਾਂ ਤੱਕ ਭੋਜਨ ਪਾਹੁੰਚਾਉਣਾ ਬਾਹੁਤ ਵੱਡਾ ਸਮਾਜ ਸੇਵੀ ਕਾਰਜ ਹੈ। ਇਸ ਸਮੇਂ ਬਿੰਦਰ ਸਿੰਘ ਬਰਾੜ, ਜਗਰਾਜ ਸਿੰਘ ਬੁਰਜ ਹਮੀਰਾ, ਗੁਰਪਾਲ ਸਿੰਘ ਲੋਪੋ, ਦਰਸ਼ਨ ਸਿੰਘ ਲੋਪੋ, ਨਾਨਕ ਪੱਤੋ, ਜਸਵੰਤ ਸਿੰਘ ਤੇ ਗੁਰਬ੍ਰਹਮ ਰੌਂਤਾ ਆਦਿ ਮੌਜੂਦ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!