19.2 C
United Kingdom
Sunday, June 21, 2026

More

    ਇੰਗਲੈਂਡ ‘ਚ ਅੱਜ ਦਾ ਦਿਨ ਬਨਾਮ ਚਰਚਿਲ

    ਬਲਵਿੰਦਰ ਸਿੰਘ ਚਾਹਲ

    ਦੂਜੀ ਸੰਸਾਰ ਜੰਗ ਨੂੰ ਯੂਰਪ ਵਿੱਚ ਖਤਮ ਹੋਇਆਂ ਬੀਤੇ 75 ਸਾਲ
    ਅੱਜ ਇੰਗਲੈਂਡ ਵਿੱਚ ਯੂਰਪ ਦੀ ਜਿੱਤ ਦਾ 75 ਦਿਹਾੜਾ ਮਨਾਇਆ ਗਿਆ। ਕੋਰੋਨਾ ਕਾਰਨ ਕੀਤੇ ਗਏ ਲਾਕਡਾਉਨ ਕਰਕੇ ਇਸ ਵਾਰ ਸ਼ਾਹੀ ਮਹਿਲ ਵੱਲੋਂ ਚਾਰਲਸ ਵਿਲੀਅਮ ਤੇ ਉਸਦੀ ਪਤਨੀ ਕਮੀਲਾ ਪਾਰਕਰ ਬਾਊਲਜ਼ ਨੇ ਹੀ ਸ਼ਰਧਾਂਜਲੀ ਭੇਂਟ ਕੀਤੀ। ਜ਼ਿਕਰਯੋਗ ਹੈ ਕਿ ਅੱਜ ਦੇ ਦਿਨ 8 ਮਈ 1945 ਨੂੰ ਜਰਮਨ ਦੀਆਂ ਫੌਜਾਂ ਵੱਲੋਂ ਹਥਿਆਰ ਸੁੱਟਣ ਤੋਂ ਇੰਗਲੈਂਡ ਦੇ ਤਤਕਾਲੀ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਨੇ ਯੂਰਪ ਉੱਪਰ ਮਿੱਤਰ ਦੇਸ਼ਾਂ ਦੀ ਜਿੱਤ ਦਾ ਐਲਾਨ ਇੰਗਲੈਂਡ ਵਿੱਚ ਕੀਤਾ ਸੀ। ਜਿਸ ਕਰਕੇ ਇਸ ਦਿਨ ਨੂੰ ਯੂਰਪ ਦੀ ਜਿੱਤ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਚਰਚਿਲ ਨੇ ਯੂਰਪ ਵਿੱਚ ਦੂਜੀ ਸੰਸਾਰ ਜੰਗ ਦੇ ਖਤਮ ਹੋਣ ਅਤੇ ਜਿੱਤ ਦਾ ਐਲਾਨ ਵਾਈਟਹਾਲ ਲੰਡਨ ਤੋਂ ਕੀਤਾ। ਜਿਸ ਕਰਕੇ ਲੱਖਾਂ ਲੋਕ ਉਸਦੇ ਸਵਾਗਤ ਕਰਨ ਲਈ ਇਕੱਠੇ ਹੋ ਕੇ ਖੁਸ਼ੀ ਦਾ ਇਜ਼ਹਾਰ ਕਰਨ ਲੱਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!