ਔਕਲੈਂਡ 8 ਮਈ (ਹਰਜਿੰਦਰ ਸਿੰਘ ਬਸਿਆਲਾ)
ਪਤਾ ਲੱਗਾ ਹੈ ਅੱਜ ਸਵੇਰੇ 10 ਵਜ ਕੇ 50 ਮਿੰਟ ਪਿੰਡ ਰੁੜਕੀ ਖਾਸ ਤਹਿਸੀਲ ਗੜ੍ਹਸ਼ੰਕਰ ਵਿਖੇ ਇਕ ਫਾਈਟਰ ਜੈਟ (ਲੜਾਕੂ ਜਹਾਜ਼) ਡਿਗ ਗਿਆ ਹੈ। ਪਤਾ ਲੱਗਾ ਹੈ ਕਿ ਪਾਇਲਟ ਦੇ ਗੰਭੀਰ ਸੱਟ ਲੱਗੀ ਹੈ। ਇਹ ਜਹਾਜ਼ ਪਿੰਡ ਦੇ ਲਾਗੇ ਹੀ ਡਿਗਿਆ ਹੈ ਅਤੇ ਇਸ ਨਾਲ ਕੁਝ ਕਣਕ ਵੀ ਸੜ ਗਈ ਹੈ। ਪਾਇਲਟ ਨੂੰ ਲੈਣ ਵਾਸਤੇ ਹੈਲੀਕਾਪਟਰ ਆ ਰਿਹਾ ਹੈ। ਡਾਕਟਰਾਂ ਦੀ ਟੀਮ ਉਥੇ ਪਹੁੰਚ ਚੁੱਕੀ ਹੈ।