ਦੁੱਖਭੰਜਨ ਰੰਧਾਵਾ
ਸ਼ਹੀਦੀਆਂ ਦਾ ਯੁੱਗ,
ਇੱਕ ਸਾਰ ਚੇਤੇ ਆ ਗਿਆ।
ਯਾਰੋ ਅੱਜ ਭਗਤ ਸਿੰਘ,
ਸਰਦਾਰ ਚੇਤੇ ਆ ਗਿਆ।
ਜਿੱਦਾਂ ਰੱਖਦੇ ਓ ਯਾਦ ਤੁਸੀਂ,
ਗੁਰਪੁਰਬ ਤੇ ਈਦਾਂ ਨੂੰ।
ਰੱਖੋ ਦਿਲ ਚ ਵਸਾ ਕੇ,
ਓਦਾਂ ਵਤਨ ਦਿਆਂ ਸ਼ਹੀਦਾਂ ਨੂੰ।
ਜਿਹੜਾ ਹੱਥ ਚ ਸੀ ਓਦੇ,
ਹਥਿਆਰ ਚੇਤੇ ਆ ਗਿਆ।
ਸ਼ਹੀਦੀਆਂ ਦਾ ਯੁੱਗ ਇੱਕ,
ਸਾਰ ਚੇਤੇ ਆ ਗਿਆ।
ਮਿੱਟੀ ਵਿੱਚ ਜਿਹੜਾ,
ਬੰਦੂਕਾਂ ਸੀਗਾ ਬੀਜਦਾ।
ਵਿਆਹੁਣੀਂ ਕਿਹੜੀ ਲਾੜੀ,
ਕੀ ਪਤਾ ਸੀ ਓਦੀ ਰੀਝ ਦਾ।
ਸੁਰਗਾਂ ਤੋਂ ਆਇਆ ਅਵਤਾਰ,
ਚੇਤੇ ਆ ਗਿਆ।
ਸ਼ਹੀਦੀਆਂ ਦਾ ਯੁੱਗ ਇੱਕ,
ਸਾਰ ਚੇਤੇ ਆ ਗਿਆ।
ਡਰ ਸੀ ਫਿਰੰਗੀਆਂ ਨੂੰ,
ਲੋਕ ਰੌਲਾ ਪਾਉਣਗੇ।
ਸੌਣ ਦੇਣਗੇ ਨਾ ਸਾਨੂੰ ਤੇ,
ਓ ਆਪ ਵੀ ਨਾ ਸੌਣਗੇ।
ਫਿਰੰਗੀਆਂ ਦਾ ਸੋਚਪੁਣਾਂ,
ਓ ਬਿਮਾਰ ਚੇਤੇ ਆ ਗਿਆ।
ਸ਼ਹੀਦੀਆਂ ਦਾ ਯੁੱਗ,
ਇੱਕ ਸਾਰ ਚੇਤੇ ਆ।
ਇੰਕਲਾਬ ਦੇ ਨਾਅਰੇ ਤਿੰਨਾਂ,
ਨੇ ਸੀ ਲਾ ਲਏ।
ਚੁੰਮ ਚੁੰਮ ਰੱਸੇ ਗਲੀਂ ਹਾਰ,
ਜਾਣ ਪਾ ਲਏ।
ਦਲੇਰਾਨਾ ਸੋਹਣਾ ਸ਼ਾਹਕਾ,
ਚੇਤੇ ਆ ਗਿਆ।
ਸ਼ਹੀਦੀਆਂ ਦਾ ਯੁੱਗ,
ਇੱਕ ਸਾਰ ਚੇਤੇ ਆ।
ਬੇਬੇ ਕੋਲੋਂ ਖਾਧੀ ਹੋਣੀਂ,
ਰੋਟੀ ਸੋਹਣੇ ਲਾਲ ਨੇਂ।
ਵਿਹੜੇ ਚ ਸੁਕਾਏ ਹੋਣੇਂ,
ਧੋ ਧੋ ਕੇ ਵਾਲ ਨੇਂ।
ਖਟਕੜ ਕਲਾਂ ਵਾਲਾ ਘਰ,
ਬਾਹਰ ਚੇਤੇ ਆ ਗਿਆ।
ਸ਼ਹੀਦੀਆਂ ਦਾ ਯੁੱਗ
ਇੱਕ ਸਾਰ ਚੇਤੇ ਆ
ਆਉਣ ਵਾਲੀ ਪੀੜ੍ਹੀ,
ਕਿਤੇ ਕੁੱਤਿਆ ਕਹਾਵੇ ਨਾਂ।
ਖੇਡਣੋਂ ਹੀ ਪਹਿਲਾਂ ਕਿਤੇ,
ਬਾਜੀ ਹਰ ਜਾਵੇ ਨਾਂ।
ਕਿੰਨਾ ਕਰਦਾ ਸੀ ਸਾਡੇ,
ਨਾਲ ਪਿਆਰ ਚੇਤੇ ਆ ਗਿਆ।
ਸ਼ਹੀਦੀਆਂ ਦਾ ਯੁੱਗ,
ਇੱਕ ਸਾਰ ਚੇਤੇ ਆ।
ਚੱਲੇ ਸੀ ਲਾੜੀ ਮੌਤ ਨੂੰ,
ਵਿਆਹੁਣ ਜਦੋਂ।
ਚੱਲੇ ਸੀ ਕੌਮਾਂ ਦੇ ਨਾਮ,
ਚਮਕਾਉਣ ਜਦੋਂ।
ਕੀਤਾ ਹੋਇਆ ਉਹਨਾਂ,
ਦਾ ਸ਼ਿੰਗਾਰ ਚੇਤੇ ਆ ਗਿਆ।
ਸ਼ਹੀਦੀਆਂ ਦਾ ਯੁੱਗ,
ਇੱਕ ਸਾਰ ਚੇਤੇ ਆ।
ਟੋਲਾ ਦੇਸ਼ ਭਗਤਾਂ ਦਾ,
ਘਰੇ ਪਿਓ ਚਾਚਾ ਤਾਇਆ ਸੀ।
ਉਂਗਲ ਫੜ ਜਿੰਨ੍ਹਾਂ ਦੇਸ਼,
ਭਗਤੀ ਚ ਪਾਇਆ ਸੀ।
ਜਿਸ ਸ਼ੇਰ ਦਾ ਸੀ ਸ਼ੇਰ,
ਪਰਿਵਾਰ ਚੇਤੇ ਆ ਗਿਆ।
ਸ਼ਹੀਦੀਆਂ ਦਾ ਯੁੱਗ,
ਇੱਕ ਸਾਰ ਚੇਤੇ ਆ।
ਦੁੱਖਭੰਜਨ ਤਾਂ ਕਰਦਾ,
ਏ ਸਜਦਾ ਸ਼ਹੀਦਾਂ ਨੂੰ।
ਚੰਗੇ ਕਰਮ ਕਮਾਵੇ ਕਦੇ,
ਭੁੱਲਿਆ ਨੀ ਈਦਾਂ ਨੂੰ।
ਕਲਗੀਆਂ ਵਾਲਾ,
ਕਰਤਾਰ ਚੇਤੇ ਆ ਗਿਆ।
ਸ਼ਹੀਦੀਆਂ ਦਾ ਯੁੱਗ,
ਇੱਕ ਸਾਰ ਚੇਤੇ ਆ।
ਯਾਰੋ ਅੱਜ ਭਗਤ ਸਿੰਘ,
ਸਰਦਾਰ ਚੇਤੇ ਆ ਗਿਆ।
ਦੁੱਖਭੰਜਨ ਸਿੰਘ ਰੰਧਾਵਾ
ਸੰਪਰਕ ਸੂਤਰ
0351920036369
ਕੈਂਪਿੰਗ ਵਿਲਾ ਪਾਰਕ
ਜੰਬੂਜ਼ੀਰਾ ਦੋ ਮਾਰ
ਪੁਰਤਗਾਲ