7.9 C
United Kingdom
Saturday, March 7, 2026

More

    ਪੰਜਾਬੀ ਸੱਭਿਆਚਾਰ ਨਾਲ ਗੂੜਾ ਪਿਆਰ ਰੱਖਣ ਵਾਲਾ-ਗੀਤਕਾਰ ਜੋਰਾ ਗਿੱਲ ਮਹਿਣਾ

    ਅਫਸਾਨਾ ਖਾਨ ਦੇ “ਦਸਵੰਧ” ਗੀਤ ਦਾ ਰਚੇਤਾ ਹੈ ਜ਼ੋਰਾ ਗਿੱਲ ਮਹਿਣਾ 

    ਪੱਤਰਕਾਰ ਕਰਮ ਸੰਧੂ 

    85283-00061 

    ਪੰਜ ਦਰਿਆਂਵਾਂ ਦੀ ਧਰਤੀ ਪੰਜਾਬ ਵਿੱਚ ਬਹੁਤ ਵੱਡੇ ਵੱਡੇ ਲੇਖਕ ਪੈਦਾ ਹੋਏ ਹਨ ਜਿਨਾ ਦੀਆਂ ਰਚਨਾਵਾਂ ਅੱਜ ਵੀ ਲੋਕ ਸ਼ਿੱਦਤ ਨਾਲ ਪੜਦੇ ਹਨ। ਬੇਸ਼ੱਕ ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਗੀਤਾਂ ਕਹਾਣੀਆਂ ਦੀ ਪਰਿਭਾਸ਼ਾ ਹੀ ਬਦਲ ਗਈ, ਪਰ ਜਿੰਨਾ ਗੀਤਕਾਰਾਂ ਦਾ ਆਪਣੇ ਪਿੰਡਾਂ ਨਾਲ ਆਪਣੇ ਲੋਕਾਂ ਨਾਲ ਆਪਣੇ ਸੱਭਿਆਚਾਰ ਨਾਲ ਗੂੜ੍ਹਾ ਪਿਆਰ ਮੁਹੱਬਤ ਹੈ ਉਹ ਅੱਜ ਵੀ ਚੰਗਾ ਲਿਖ ਕੇ ਲੋਕਾਂ ਤੋਂ ਪਿਆਰ ਬਟੋਰਦੇ ਹਨ। ਐਸਾ ਹੀ ਗੀਤਕਾਰ ਹੈ ਮੋਗਾ ਜਿਲੇ ਦੇ ਪਿੰਡ ਮਹਿਣਾ ਦਾ ਜੰਮਪਲ ਜੋਰਾ ਗਿੱਲ ਮਹਿਣਾ। ਜਿਸ ਨੇ ਅੱਜ ਤੱਕ ਜੋ ਵੀ ਲਿਖਿਆਂ ਸਰੋਤਿਆਂ ਨੇ ਖਿੜੇ ਮੱਥੇ ਪਰਵਾਨ ਕੀਤਾ। ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਆਰਥਿਕ ਤੰਗੀਆਂ ਨਾਲ ਲੜਦਾ ਵੱਡਾ ਹੋਇਆ। ਬਹੁਤਾ ਪੜ ਲਿਖ ਵੀ ਨਹੀਂ ਸਕਿਆਂ ਆਖਰ ਘਰ ਦੇ ਹਾਲਾਤਾਂ ਤੋਂ ਮਜਬੂਰ ਹੋਇਆ ਘਰ ਬਾਰ ਛੱਡ ਪਰਦੇਸੀ ਹੋ ਗਿਆ। ਪਰ ਆਪਣੇ ਵੱਡੇ ਭਰਾ ਮੰਦਰ ਸਿੰਘ ਗਿੱਲ ਤੋਂ ਬਚਪਨ ਵਿੱਚ ਗੀਤ ਲਿਖਣ ਦੀ ਚੇਟਕ ਨੇ ਜੋਰੇ ਨੂੰ ਟਿਕ ਨਾਂ ਬਹਿਣ ਦਿੱਤਾ। ਵਿਦੇਸ਼ ਵਿੱਚ ਰਹਿੰਦਿਆਂ ਦਿਨ ਰਾਤ ਮਿਹਨਤ ਕਰਨ ਦੇ ਨਾਲ ਨਾਲ ਗੀਤ ਲਿਖਣੇ ਵੀ ਜਾਰੀ ਰੱਖੇ। ਜੋਰੇ ਗਿੱਲ ਨੇ ਦੱਸਿਆ ਕਿ ਬੇਸ਼ੱਕ ਹਾਲਤ ਬਹੁਤੇ ਚੰਗੇ ਨਹੀਂ ਸੀ ਪਰ ਮੇਰੇ ਅੰਦਰਲੇ ਗੀਤਕਾਰ ਨੇ ਮੈਨੂੰ ਕਦੇ ਵੀ ਟੁੱਟਣ ਨਹੀਂ ਦਿੱਤਾ। ਮੈਂ ਕੁਝ ਨਾਂ ਕੁਝ ਲਿਖਦਾ ਰਹਿੰਦਾ। ਇਹ ਸਿਲਸਿਲਾ ਏਸੇ ਤਰਾਂ ਕਈ ਸਾਲ ਚੱਲਦਾ ਰਿਹਾ ਤੇ ਮੈਨੂੰ ਖ਼ੁਦ ਨੂੰ ਵੀ ਲੱਗਣ ਲੱਗਾ ਕਿ ਮੈਂ ਵਧੀਆਂ ਲਿਖ ਸਕਦਾਂ ਫਿਰ ਹੌਲੀ ਹੌਲੀ ਕਲਾਕਾਰਾਂ ਨਾਲ ਰਾਬਤਾ ਕਰਨਾ ਸ਼ੁਰੂ ਕੀਤਾ।

    ਜੋਰੇ ਗਿੱਲ ਨੇ ਦੱਸਿਆ ਕਿ ਮੈਨੂੰ ਉਹ ਦਿਨ ਮੈਨੂੰ ਕਦੇ ਨਹੀਂ ਭੁੱਲਦਾ, ਜਿਸ ਦਿਨ ਮੇਰਾ ਲਿਖਿਆਂ ਪਹਿਲਾ ਗੀਤ ਗਾਇਕ ਜੱਸ ਹੁਸ਼ੈਨ ਤੇ ਬੀਬਾ ਬਲਜੀਤ ਗਿੱਲ ਦੀ ਆਵਾਜ ਵਿੱਚ ਰਿਕਾਰਡ ਹੋਇਆ। ਜਿਸ ਨੂੰ ਬਿਨਾ ਕਿਸੇ ਐਡ ਤੋਂ ਵੀ ਲੋਕਾਂ ਨੇ ਬੇਹੱਦ ਪਿਆਰ ਬਖ਼ਸ਼ਿਆ। ਉਸ ਤੋਂ ਬਾਅਦ ਬਾਬੇ ਨਾਨਕ ਦੀ ਐਸੀ ਕਿਰਪਾ ਹੋਈ ਕਿ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਜੋਰਾ ਗਿੱਲ ਨੇ ਦੱਸਿਆ ਕਿ ਮੇਰੇ ਹੁਣ ਤੱਕ ਅਨੇਕਾਂ ਹੀ ਗੀਤ ਪੰਜਾਬ ਤੇ ਪਾਕਿਸਤਾਨ ਦੇ ਉੱਚ ਕੋਟੀ ਦੇ ਕਲਾਕਾਰਾਂ ਦੀਆਂ ਆਵਾਜਾਂ ਵਿੱਚ ਰਿਕਾਰਡ ਹੋ ਚੁੱਕੇ ਹਨ। ਜਿਨਾ ਵਿੱਚ ‘ਸਾਡਾ ਚੱਲੇ ਰਿਕਸ਼ਾ ਲਹੂ ਦੇ ਜ਼ੋਰ ਤੇ(ਗਾਇਕ ਏਕ ਲਵ)’ਦਾਮਣੀ (ਗਾਇਕ ਪ੍ਰੇਮ ਸਹੋਤਾ) ’ਟੂਰ ਵਰਲਡ’ (ਗਾਇਕ ਸੰਗਰਾਮ) ਤੋਂ ਇਲਾਵਾ ਗਾਇਕ ਜੋੜੀ ਬਲਵੀਰ ਚੋਟੀਆਂ ਜੈਸਮੀਨ ਚੋਟੀਆਂ ‘ਜੱਸ ਸਿੱਧੂ’ ਤਾਰਾ ਸਿੰਘ’ ਪਾਲੀ ਸਿੱਧੂ’ ਸੁਖਚੈਨ ਸਹੋਤਾ’ ਪਰਵੀਨ ਭਾਰਟਾ’ ਕਿਰਨ ਗਿੱਲ’ ਰਾਜੂ ਖੋਖਰ’ ਆਦਿ ਗਾਇਕਾ ਨੇ ਰਿਕਾਰਡ ਕਰਵਾਏ। ਜੋਰੇ ਗਿੱਲ ਨੇ ਦੱਸਿਆ ਕਿ ਮੇਰੀ ਮਿਹਨਤ ਨੂੰ ਉਸ ਦਿਨ ਬੂਰ ਪਿਆਂ ਜਿਸ ਦਿਨ ਮੈਨੂੰ ‘ਪਾਕ ਮੁਹੱਬਤ ਨੂਰਾਂ’ ਫ਼ਿਲਮ ਦੇ 8 ਗੀਤ ਲਿਖਣ ਦੀ ਔਫਰ ਆਈ। ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਾਂ ਰਿਹਾ ਤੇ ਫ਼ਿਲਮ ਦੇ ਗੀਤਾਂ ਨੂੰ ਵਰਲਡ ਫੇਮਸ ਕਲਾਕਾਰਾਂ ਨੇ ਆਵਾਜ ਦਿੱਤੀ। ਜਿਨਾ ਵਿੱਚ ਰਾਜ ਗਾਇਕ ‘ਹੰਸ ਰਾਜ ਹੰਸ’ ਜਸਪਿੰਦਰ ਨਰੂਲਾ’ ਖੁਸ਼ਵਿੰਦਰ’ ਅਕਰਮ ਰਾਹੀਂ ਪਾਕਿਸਤਾਨ ‘ਗਿੱਲ ਹਰਦੀਪ’ ਨੇ ਗਾਇਆ। ਪੰਜਾਬੀ ਫ਼ਿਲਮ ‘ਦਸਵੰਧ’ ਵਿੱਚ ਲਿਖੇ ਮੇਰੇ ਟਾਈਟਲ ਸੌਗ ਦਸਵੰਧ ਜਿਸ ਨੂੰ ਪੰਜਾਬ ਦੀ ਪ੍ਰਸਿੱਧ ਆਵਾਜ ਅਫ਼ਸਾਨਾ ਖਾਨ ਨੇ ਗਾਇਆ ਹੈ ਨੇ ਤਾਂ ਮੈਨੂੰ ਉਹ ਪਰਸਿੱਧੀ ਦਿੱਤੀ ਜਿਸਦੀ ਮੈਂ ਕਦੇ ਉਮੀਦ ਵੀ ਨਹੀਂ ਕੀਤੀ ਸੀ। ਪੰਜਾਬੀ ਫ਼ਿਲਮ ‘ਕੇਹਰ ਸਿੰਘ ਦੀ ਮੌਤ” ਦੇ ਦੋ ਗੀਤ ਜਿੰਨਾ ਨੂੰ ਗਾਇਕ ਮਨਜੀਤ ਉਪਲ, ਰਾਣੀ ਰਣਦੀਪ ਤੇ ਅਕਰਮ ਰਾਹੀ ਦੀ ਆਵਾਜ ਵਿੱਚ ਰਿਕਾਰਡ ਹੋਏ ਗੀਤਕਾਰ ਜੋਰਾ ਗਿੱਲ ਮਹਿਣਾ ਨੇ ਦੱਸਿਆ ਕਿ ਫ਼ਿਲਮ ਡਾਇਰੈਕਟਰ ਸਿਮਰਨਜੀਤ ਸੰਧੂ ‘ਦਪਿੰਦਰ ਸੰਧੂ’ ਜਗਦੀਪ ਧਾਲੀਵਾਲ ‘ਨਾਲ ਕੰਮ ਕਰਨ ਦਾ ਮੌਕਾ ਮਿਲਿਆ ਗੀਤਕਾਰੀ ਖੇਤਰ ਵਿੱਚ ਅੱਜ ਤੱਕ ਬਹੁਤ ਮਾਣ ਸਨਮਾਨ ਮਿਲ ਚੁੱਕੇ ਹਨ। ਜਿੰਨਾ ਵਿੱਚ ਦੁਬਈ ਵਿਖੇ ਭਗਵਾਨ ਵਾਲਮੀਕ ਇੰਟਰਨੈਸ਼ਨਲ ਸੰਸਥਾ ਵੱਲੋ ਦੋ ਵਾਰ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਜੋਰਾ ਗਿੱਲ ਮਹਿਣਾ ਨੇ ਦੱਸਿਆ ਕਿ ਮੈਨੂੰ ਅਫ਼ਸੋਸ ਹੈ ਕਿ ਜਿੱਥੇ ਮੇਰੇ ਲਿਖੇ ਗੀਤ ਦਸਵੰਧ ਨੂੰ ਹਰ ਵਰਗ ਵੱਲੋਂ ਬੇਹੱਦ ਪਿਆਰ ਦਿੱਤਾ ਓਥੇ ਹੀ ਮੈਨੂੰ ਇਕ ਗੀਤਕਾਰ ਹੋਣ ਦੇ ਨਾਂ ਤੇ ਕਿਸੇ ਵੀ ਸੰਸਥਾ ਕਿਸੇ ਕਮੇਟੀ ਵੱਲੋਂ ਕੋਈ ਸਨਮਾਨ ਨਹੀਂ ਦਿੱਤਾ ਗਿਆ। ਜਿਸ ਦਾ ਮੈਨੂੰ ਹਮੇਸ਼ਾ ਦੁੱਖ ਰਹੇਗਾ। ਅਖੀਰ ਵਿੱਚ ਜੋਰਾ ਗਿੱਲ ਮਹਿਣਾ ਨੇ ਕਿਹਾ ਕਿ ਮੈਂ ਉਸ ਹਰ ਇਨਸਾਨ ਦਾ ਰਿਣੀ ਹਾਂ ਜਿਸ ਨੇ ਮੈਨੂੰ ਤੇ ਮੇਰੇ ਗੀਤਾਂ ਨੂੰ ਇਨਾ ਮਾਣ ਬਖ਼ਸ਼ਿਆ ਵਾਹਿਗੁਰੂ ਜੀ ਦੇ ਚਰਨਾ ਵਿੱਚ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਇਸ ਨੇਕ ਦਿਲ ਇਨਸਾਨ ਤੇ ਗੀਤਕਾਰ ਨੂੰ ਲੰਮੀਆਂ ਉਮਰਾਂ ਬਖ਼ਸ਼ਿਸ਼ ਕਰਨੀਆਂ ਤੇ ਹੋਰ ਵੀ ਬੁਲੰਦੀਆਂ ਬਖ਼ਸ਼ਣਾ ਤੇ ਸ਼ਾਲਾਂ ਇਹ ਗੀਤਕਾਰ ਸੰਗੀਤਕ ਖੇਤਰ ਵਿੱਚ ਹੋਰ ਤਰੱਕੀਆਂ ਕਰੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!