19.8 C
United Kingdom
Friday, June 19, 2026

More

    ਬ੍ਰਿਟੇਨ ਦੇ ਨਜ਼ਰਬੰਦੀ ਕੇਂਦਰ ਹੋਏ ਹਫਤਿਆਂ ‘ਚ ਖਾਲੀ।

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਕੋਰੋਨਾ ਮਹਾਮਾਰੀ ਦੇ ਦੌਰਾਨ ਯੂ ਕੇ ਇਮੀਗ੍ਰੇਸ਼ਨ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਸਮੇਂ ਨਜ਼ਰਬੰਦ ਕੇਂਦਰਾਂ ਵਿੱਚ ਲੋਕਾਂ ਦੀ ਗਿਣਤੀ ਦੋ ਤਿਹਾਈ ਤੋਂ ਵੀ ਘੱਟ ਹੋ ਗਈ ਹੈ। ਕੋਵਿਡ -19 ਕਰਕੇ 16 ਮਾਰਚ ਤੋਂ 21 ਅਪ੍ਰੈਲ ਦਰਮਿਆਨ 700 ਤੋਂ ਵੱਧ ਨਜ਼ਰਬੰਦੀਆਂ ਨੂੰ ਰਿਹਾਅ ਕੀਤਾ ਗਿਆ ਸੀ ਕਿਉਂਕਿ ਸਰਕਾਰ ਵਾਇਰਸ ਫੈਲਣ ਬਾਰੇ ਜਵਾਬਦੇਹ ਸੀ।
    ਗ੍ਰਹਿ ਦਫਤਰ ਨੇ ਕਿਹਾ ਕਿ ਨਜ਼ਰਬੰਦੀਆਂ ਦੀ ਭਲਾਈ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਸੀ ਕਿਉਕਿ ਕੋਵਿਡ -19 ਦੇ ਫੈਲਣ ਨਾਲ ਗੰਭੀਰ ਨੁਕਸਾਨ ਹੋਣ ਦਾ ਜੋਖਮ ਸੀ।
    ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਹੁਣ ਇੱਥੇ 368 ਲੋਕ ਰੱਖੇ ਗਏ ਹਨ। ਬੈੱਡਫੋਰਡਸ਼ਾਇਰ ਵਿੱਚ ਯਾਰਲ ਵੁੱਡ ਇਮੀਗ੍ਰੇਸ਼ਨ ਨਜ਼ਰਬੰਦ ਕੇਂਦਰ ਵਿੱਚ ਸਿਰਫ 13 ਔਰਤਾਂ ਬਚੀਆਂ ਹਨ, ਇੱਥੇ ਕੋਰੋਨਾਵਾਇਰਸ ਦੇ ਇੱਕ ਮਾਮਲੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ ਅਤੇ ਦਰਜਨਾਂ ਲੋਕਾਂ ਨੂੰ ਰਿਹਾਅ ਕੀਤਾ ਗਿਆ ਸੀ। ਇਸ ਤੋਂ ਇਲਾਵਾ ਗੈਟਵਿਕ ਏਅਰਪੋਰਟ , ਅਤੇ ਦੱਖਣੀ ਲੈਨਾਰਕਸ਼ਾਾਇਰ ਦੇ ਡੰਗਾਵੇਲ ਵਿੱਚ ਵੀ ਲਗਭਗ ਸਭ ਡਿਟੇਨਸਨ ਕੇਂਦਰ ਖਾਲੀ ਹਨ। ਮੰਨਿਆ ਜਾਂਦਾ ਹੈ ਕਿ ਲਗਭਗ 50 ਲੋਕਾਂ ਨੂੰ ਦੇਸ਼ ਨਿਕਾਲਾ ਵੀ ਦਿੱਤਾ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!