7.5 C
United Kingdom
Sunday, March 8, 2026

More

    ਬਿਨਾਂ ਹਸਤਾਖ਼ਰ ਚੱਲੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਚਿੱਠੀ ਨੇ ਪਾਇਆ ਅਧਿਆਪਕਾਂ ਨੂੰ ਭੰਬਲਭੂਸੇ ‘ਚ

    ਮਾਮਲਾ ਕੁਆਰੰਟੀਨ ਕੀਤੇ ਸਕੂਲਾਂ ਵਿਚ ਡਿਊਟੀਆਂ ਦਾ
    ਹੰਢਾਇਆ (ਲਿਆਕਤ ਅਲੀ, ਕਰਨ ਬਾਵਾ )

    ਜਿਉਂ ਜਿਉਂ ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ
    ਦੇ ਹਾਂ ਪੱਖੀ ਵਿਅਕਤੀ ਸਾਹਮਣੇ ਆਉਂਦੇ ਨਜ਼ਰ ਆ ਰਹੇ ਹਨ, ਤਿਉਂ- ਤਿਉਂ ਸਰਕਾਰੀ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੁੰਦਾ ਸਾਹਮਣੇ ਨਜ਼ਰ ਆ ਰਿਹਾ ਹੈ। ਇਸ ਗੱਲ ਦੀ ਭਿਣਕ ਜਦੋਂ ਜ਼ਿਲ੍ਹਾ ਬਰਨਾਲਾ ਅਧੀਨ ਕੁਆਰੰਟੀਨ ਵਿਚ ਆਏ ਸਕੂਲਾਂ ਵਿਚ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਨੂੰ ਭਿਣਕ ਪਈ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਬਾਹਰਲੀਆਂ ਸਟੇਟਾਂ ਵਿਚੋ ਜ਼ਿਲ੍ਹਾ ਵਾਸੀਆਂ ਦੇ ਆਉਣ ਦੀ ਭਿÎਣਕ ਜਿਉਂ ਹੀ ਜ਼ਿਲ੍ਹਾ ਆਹਲਾ ਅਧਿਕਾਰੀਆਂ ਨੂੰ ਪਈ ਤਾਂ ਇਨ੍ਹਾਂ
    ਅਧਿਕਾਰੀਆਂ ਵਲੋਂ ਇਨ੍ਹਾਂ ਵਿਅਕਤੀਆਂ ਦਾ ਸਿਹਤ ਵਿਭਾਗ ਵਲੋ ਚੈਕਅੱਪ ਕਰਾਉਣ ਤੋ ਬਾਅਦ ਕੁਆਰੰਟੀਨ ਕੀਤੀਆਂ ਥਾਵਾਂ ਵਿਚ (ਏਕਾਂਤਵਾਸ) ਕਰਵਾ ਦਿੱਤਾ ਗਿਆ। ਇਨ੍ਹਾਂ ਕੀਤੇ ਗਏ ਏਕਾਂਤਵਾਸੀਆਂ ਨੁੰ ਬਾਅਦ ਵਿਚ ਪਿੰਡ ਪੱਧਰ ਤੇ ਅਲਾਟ ਕੀਤੀਆਂ ਗਈਆਂ ਵਿਦਿਅਕ ਸੰਸਥਾਵਾਂ ਵਿਚ ਤਬਦੀਲੀ ਕਰਵਾ ਦਿੱਤੀ ਗਈ। ਇਨ੍ਹਾਂ ਵਿਦਿਅਕ ਸੰਸਥਾਵਾਂ ਵਿਚ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਵੇਖਣ ਵਿਚ ਆਇਆ ਕਿ ਏਕਾਂਤਵਾਸ ਕੀਤੇ ਗਏ ਵਿਅਕਤੀ ਵਿਦਿਅਕ ਸੰਸਥਾਵਾਂ ਦੀ ਚਾਰਦੀਵਾਰੀ ਤੋਂ ਬਾਹਰ ਵੀ ਆਉਂਦੇ ਵੇਖੇ ਗਏ। ਪਰ ਕਈ ਸਕੂਲਾਂ ਦੇ ਮੁਖੀਆਂ ਨੁੰ ਇਸ ਗੱਲ ਦੀ ਅਗਾਂਹੂ ਸੂਚਨਾਂ ਨਹੀਂ ਕਿ ਇਨ੍ਹਾਂ ਦੇ ਸਕੂਲਾਂ ਨੂੰ ਏਕਾਂਤਵਾਸ ਦੇ ਘੇਰੇ ਵਿਚ ਲਿਆਂਦਾ ਗਿਆ ਹੈ। ਦੂਸਰੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਬਰਨਾਲਾ ਵਲੋਂ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਦੇ ਨਾਮ ਪੱਤਰ ਨੰਬਰ: ਸਟੈਨੋ/ ਕੋਵਿਡ 19/2020 ਮਿਤੀ ਬਰਨਾਲਾ 02/05/2020 ਜਾਰੀ ਕਰਕੇ ਦਰਸਾਇਆ ਗਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ ਜੀ ਵਲੋ ਘੱਲੇ ਪੱਤਰ ਨੰਬਰ 962-994 ਮਿਤੀ 30/04/2020 ਦੇ ਸਬੰਧੀ ਬਿਨਾਂ ਹਸਤਾਖ਼ਰ ਕੀਤੀਆਂ ਸਕੂਲਾਂ ਨੂੰ ਕੁਆਰੰਟੀਨ ਸੈਂਟਰ ਵਿਚ ਤਬਦੀਲ ਕਰਦਿਆਂ ਸਮੂਹ ਸਕੂਲ ਮੁਖੀ ਦੀ ਹਾਜ਼ਰੀ ਨੂੰ ਯਕੀਨੀ ਬਣਾਉਂਦਿਆਂ ਆਪਣੇ ਵਿਸ਼ਵਾਸ ਪਾਤਰ ਇੱਕ ਪੁਰਸ਼ ਨੋਡਲ ਅਫ਼ਸਰ ਨੂੰ ਨਿਯੁਕਤ ਕੀਤਾ ਜਾਵੇ ਅਤੇ ਇੱਕ 24ਘੰਟਿਆਂ ਲਈ ਚਾਲੂ ਹਾਲਤ ਵਿਚ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇ ਤਾਂ ਕਿ ਕਿਸੇ ਸਮੇਂ ਵੀ ਉਚ ਅਧਿਕਾਰੀਆਂ ਨੂੰ ਸੈਂਟਰਾਂ ਦੀ ਹਾਲਤ ਸਬੰਧੀ ਪਤਾ ਲੱਗ ਸਕੇ। ਇਨ੍ਹਾਂ ਸਕੂਲਾਂ ਵਿਚ ਬਿਜਲੀ, ਪਾਣੀ, ਬਾਥਰੂਮਾਂ ਦੇ ਸਮੁੱਚੇ ਪ੍ਰਬੰਧਾਂ ਦੀ ਡਿਊਟੀ ਵੀ ਸਕੂਲ
    ਮੁਖੀ ਦੀ ਲਗਾਈ ਗਈ ਹੈ, ਤਾਂ ਜੋ ਲੋੜ ਪੈਣ ਉਪਰ ਉਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕੀਤੀ ਜਾ ਸਕੇ।
    ਉਕਤ ਜਾਰੀ ਹੋਏ ਇਸ ਪੱਤਰ ਦੀ ਭਿਣਕ ਜਦੋ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿਚ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਨੂੰ ਮਿਲੀ ਤਾਂ ਉਨ੍ਹਾਂ ਗੱਲ ਦੀ ਗਹਿਰੀ ਚਿੰਤਾ ਪ੍ਰਗਟਾਈ ਕਿ ਇੱਕ ਟਾਈਪ ਕੀਤੇ ਪੱਤਰ ਬਿਨਾਂ ਹਸਤਾਖ਼ਰ ਜ਼ਿਲ੍ਹਾ ਸਿੱਖਿਆ ਦੇ ਨਾਮ ਜਾਰੀ ਹੋਇਆ ਹੈ, ਇਸ
    ਜਾਰੀ ਕੀਤੇ ਗਏ ਪੱਤਰ ਪਿੱਛੇ ਕੀ ਸੱਚਾਈ ਹੈ।ਇਸਦਾ ਪਤਾ ਨਹੀਂ ਪਰ ਜਿਹੜੇ ਸਕੂਲਾਂ ਨੂੰ ਏਕਾਂਤਵਾਸ ਕੀਤਾ ਗਿਆ ਹੈ, ਉਨ੍ਹਾਂ ਵਿਚ ਇਨ੍ਹਾਂ ਡਿਊਟੀ ਲਗਾਏ ਗਏ ਅਧਿਆਪਕਾਂ ਦੇ ਰਹਿਣ ਸਹਿਣ ਲਈ ਪੁਖਤਾ ਇੰਤਜ਼ਾਮ ਨਾ ਹੋਣ ਕਾਰਨ ਕੋਰੋਨਾ ਵਾਇਰਸ ਵਿਚ ਇਨ੍ਹਾਂ ਅਧਿਆਪਕਾਂ ਨੂੰ ਕਥਿਤ ਤੌਰ ‘ਤੇ ਲਪੇਟ ਵਿਚ ਲਏ ਜਾਣ ਲਈ ਸਿੱਧ ਜ਼ਾਹਿਰ ਹੋਵੇਗਾ। ਕੁੱਝ ਅਧਿਆਪਕਾਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਉਪਰ ਦੱਸਿਆ ਕਿ ਇਨ੍ਹਾਂ ਸਕੂਲਾਂ ਵਿਚ ਨਾ ਤਾਂ ਸੈਨੇਟਾਈਜ਼ਰ ਦਾ ਪ੍ਰਬੰਧ ਹੈ ਅਤੇ ਨਾ ਹੀ ਹੱਥ ਧੋਣ ਵਾਲੀਆਂ ਪੈਰਾਂ ਨਾਲ ਚੱਲਣ ਵਾਲੀ ਮਸ਼ੀਨਾਂ ਅਤੇ ਰਾਤ ਸਮੇਂ ਡਿਊਟੀ ਨਿਭਾਉਣ ਵਾਲੇ ਅਧਿਆਪਕਾਂ ਦੇ ਪੁਖਤਾ ਪ੍ਰਬੰਧ ਹੋਣੇ ਤਾਂ ਦੂਰ ਦੀ ਗੱਲ ਹੈ। ਕਈ ਅਧਿਆਪਕਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਜੇਕਰ ਅਜਿਹੇ ਮਾਮਲਿਆਂ ਵਿਚ ਮਹਿਲਾ ਅਧਿਆਪਕ ਦੀ ਡਿਊਟੀ ਲੱਗ ਜਾਂਦੀ ਹੈ ਤਾਂ ਉਸਦੀ ਜਾਨੀ ਮਾਲੀ ਨੁਕਸਾਨ ਲਈ ਕੌਣ ਜ਼ਿੰਮੇਵਾਰ ਹੋਵੇਗਾ? ਇਹ ਗੱਲ ਇਕ ਗਹਿਰੀ ਚਿੰਤਾਂ ਦਾ ਵਿਸ਼ਾ ਹੈ। ਉਕਤ ਮਾਮਲੇ ਸਬੰਧੀ ਜਦੋ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਬਜੀਤ ਸਿੰਘ ਤੂਰ ਨਾਲ ਉਨ੍ਹਾਂ
    ਦੇ ਮੋਬਾਇਲ ਫੋਨ ਨੰਬਰ 9501000277 ਉਪਰ 11:46 ਮਿੰਟ ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਮੋਬਾਇਲ ਨਹੀਂ ਚੁੱਕਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!