ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਬਰਤਾਨੀਆ ਭਰ ਵਿੱਚ ਮੌਤਾਂ ਦਾ ਤੂਫਾਨ ਠੱਲ੍ਹਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ 24 ਘੰਟਿਆਂ ਦੌਰਾਨ ਫਿਰ 649 ਮੌਤਾਂ ਹੋਈਆਂ ਹਨ।
ਹੁਣ ਤੱਕ ਦੇਸ਼ ਭਰ ਵਿੱਚ ਹਸਪਤਾਲਾਂ ਵਿਚ ਹੋਈਆਂ ਮੌਤਾਂ ਦੀ ਗਿਣਤੀ 30076 ਹੋ ਗਈ ਹੈ। ਬਰਤਾਨੀਆ ਵਿੱਚ ਕੁੱਲ ਪੌਜੇਟਿਵ ਕੇਸ 201101 ਹੋ ਗਏ ਹਨ। 6011 ਨਵੇਂ ਕੇਸ ਦਰਜ ਹੋਏ ਹਨ।