ਪੰਜ ਦਰਿਆ ਬਿਊਰੋ
ਕੁਦਰਤ ਨਾਲ ਛੇੜਛਾੜ ਬੰਦੇ ਨੂੰ ਕਿੰਨੀ ਕੁ ਮਹਿੰਗੀ ਪੈੰਦੀ ਹੈ, ਭਾਂਵੇਂ ਸਾਰੀ ਦੁਨੀਆਂ ਇਹ ਨਤੀਜੇ ਅੱਜ ਚੰਗੀ ਤਰਾਂ ਵੇਖ ਹੀ ਰਹੀ ਹੈ। ਪਰ ਕੁਦਰਤ ਨਾਲ ਪਿਆਰ ਕਰਨ ਦੇ ਰੰਗੀਨ ਸੁਪਨੇ ਜੋ “ਗੀਤਕਾਰ ਸੁਰਜੀਤ ਸੰਧੂ” ਨੇ ਖੁੱਲ੍ਹੀਆਂ ਅੱਖਾਂ ਨਾਲ ਵੇਖ ਕੇ ਕਾਗਜ ਤੇ ਝਰੀਟੇ ਹਨ , ਉਨਾਂ ਸ਼ਬਦਾਂ ਨੂੰ “ਜੇ ਕਿੰਗਰਾ” ਨੇ ਮਿੱਠੀ ਅਵਾਜ ਵਿੱਚ ਗਾਇਆ ਅਤੇ ਸੰਗੀਤਕ ਧੁੰਨਾਂ ਨਾਲ “ਸੰਗੀਤਕਾਰ ਹਰਜੀਤ ਗੁੱਡੂ” ਨੇ ਸ਼ਿੰਗਾਰ ਕੇ “ਕਿੰਗਰਾ ਰਿਕਾਰਡਜ” ਰਾਹੀ ਤੁਹਾਡੇ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਗੀਤ ਸੁਣਦਿਆਂ ਤੁਸੀਂ ਅਲੌਕਿਕ ਸੰਸਾਰ ‘ਚ ਵਿਚਰ ਰਹੇ ਪ੍ਰਤੀਤ ਹੁੰਦੇ ਹੋ। ਮੰਜੇ ਜੋੜ ਕੇ ਕੋਠਿਆਂ ‘ਤੇ ਲਗਦੇ ਸਪੀਕਰਾਂ ਵਾਲਾ ਵੇਲਾ ਤੇ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਗਾਇਕੀ ਵਾਂਗ “ਜੇ ਕਿੰਗਰਾ” ਕੰਨਾਂ ‘ਚ ਰਸ ਘੋਲਦਾ ਪ੍ਰਤੀਤ ਹੁੰਦਾ ਹੈ। ਇਉਂ ਲਗਦੈ ਜਿਵੇਂ ਗੀਤ ਦੇ ਬੋਲ ਰਚੇ ਹੀ ਸੁਰਜੀਤ ਸੰਧੂ ਨੇ ਜੇ.ਕਿੰਗਰਾ ਲਈ ਹੋਣ। ਅਦਾਰਾ “ਪੰਜ ਦਰਿਆ” ਆਪ ਸਭ ਨੂੰ “ਕੁਦਰਤ ” ਗੀਤ ਸੁਣਨ ਦੀ ਅਰਜ਼ੋਈ ਕਰਨ ਦੇ ਨਾਲ ਨਾਲ ਗੀਤ ਨਾਲ ਜੁੜੇ ਹਰ ਸਖਸ਼ ਨੂੰ ਹਾਰਦਿਕ ਵਧਾਈ ਪੇਸ਼ ਕਰਦਾ ਹੈ।