19.2 C
United Kingdom
Sunday, June 21, 2026

More

    ਕਾਰਲ ਮਾਰਕਸ ਦਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ- ਬੁਰਜ ਹਮੀਰਾ

    ਮੋਗਾ, ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ )

    ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕ ਕਾਰਲ ਮਾਰਕਸ ਦੇ ਜਨਮ ਦਿਨ ਮੌਕੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੱਦੇ ਤੇ ਕਾਰਲ ਮਾਰਕਸ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੀ ਦਫਤਰ ਸਕੱਤਰ ਤੇ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ ਦੀ ਕੇਂਦਰੀ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਕਾਰਲ ਮਾਰਕਸ ਉਹ ਮਹਾਨ ਵਿਦਵਾਨ ਸਨ ਜਿੰਨਾ ਨੇ ਦੁਨੀਆ ਦੀ ਮਹਿਜ ਵਿਆਖਿਆ ਈ ਨਹੀਂ ਕੀਤੀ ਬਲਕਿ ਇਸਨੂੰ ਬਦਲਣ ਦਾ ਵਿਗਿਆਨਕ ਸਮਾਜਵਾਦ ਦਾ ਰਾਹ ਵੀ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਕਾਰਲ ਮਾਰਕਸ ਨੇ ਕਿਹਾ ਸੀ ਕਿ ਸਰਮਾਇਆ ਮੁਰਦਾ ਕਿਰਤ ਹੈ ਜੋ ਜਿੰਦਾ ਕਿਰਤ ਦਾ ਖੂਨ ਪੀ ਕੇ ਵੱਧਦਾ ਫੁੱਲਦਾ ਹੈ। ਅੱਜ ਕੋਰੋਨਾ ਸੰਕਟ ਦੀ ਆੜ ਚ ਕੰਮ ਦਿਹਾੜੀ ਦੇ ਸਮੇਂ ਵਾਧਾ ਕਰ ਮਜ਼ਦੂਰਾਂ ਦਾ ਹੋਰ ਵਧੇਰੇ ਸ਼ੋਸ਼ਣ ਕਰਨ ਦੀ ਤਿਆਰੀ ਹੋ ਚੁੱਕੀ ਹੈ। ਅਜਿਹੇ ਸਮੇਂ ਮਾਰਕਸ ਤਮਾਮ ਅਧਿਕਾਰ ਚਾਰਟਾਂ ਦੀ ਖਿੱਲੀ ਉਡਾਉਂਦਿਆਂ ਲਿਖਦਾ ਆ ਛੁਟੇਰੀ ਕੰਮ ਦਿਹਾੜੀ। ਹਕੀਕਤ ਚ ਵੱਧ ਰਹੀ ਬੇਰੁਜ਼ਗਾਰੀ ਦੇ ਹੱਲ ਲਈ ਦੇਸ਼ ਦੀ ਮਜ਼ਦੂਰ ਜਮਾਤ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਾਰਿਆਂ ਲਈ ਰੁਜ਼ਗਾਰ ਗਾਰੰਟੀ ਲਈ ਕੰਮ ਦੇ ਘੰਟੇ ਘੱਟ ਕਰਨ ਵਰਗੇ ਜਮਾਤੀ ਤੇ ਸਿਆਸੀ ਘੋਲ ਦੀ ਸ਼ੁਰੂਆਤ ਕਰਨੀ ਪਵੇਗੀ।ਉਨ੍ਹਾਂ ਕਿਹਾ ਅੱਜ ਜਦੋਂ ਜੁਬਾਨ ਬੰਦੀ ਦਾ ਦੌਰ ਚੱਲ ਰਿਹਾ ਲੋਕ ਪੱਖੀ ਗੀਤ ਗਾਉਣ ਲਿਖਣ ਨਾਟਕ ਖੇਡਣ ਵਾਲਿਆਂ ਤੇ ਪਰਚੇ ਪਾਏ ਜਾ ਰਹੇ ਹੋਣ ਅਜਿਹੇ ਸਮੇਂ ਕਾਰਲ ਮਾਰਕਸ ਦਾ ਜੀਵਨ ਸਾਡੇ ਲਈ ਪ੍ਰੇਰਨਾਸ੍ਰੋਤ ਬਣ ਜਾਂਦਾ ਜਦ ਉਨ੍ਹਾਂ ਦੇਸ਼ ਨਿਕਾਲਿਆ ਅੱਤ ਗਰੀਬੀ ਤੇ ਬੱਚਿਆਂ ਦੀ ਭੁੱਖ ਨਾਲ ਮੌਤ ਦਾ ਸਾਹਮਣਾ ਕਰਦੇ ਹੋਏ ਵੀ ਮਜ਼ਦੂਰ ਜਮਾਤ ਦੇ ਹੱਕ ਚ ਨਿਰੰਤਰ ਲਿਖਦੇ ਤੇ ਸਰਗਰਮੀਆਂ ਕਰਦੇ ਰਹੇ। ਮਜ਼ਦੂਰ ਜਮਾਤ ਦੀ ਪੁੱਗਤ ਵਾਲਾ ਸਮਾਜਵਾਦੀ ਸਮਾਜ ਸਿਰਜਣ ਦਾ ਅਹਿਦ ਤੇ ਨਿਰੰਤਰ ਯਤਨਸ਼ੀਲ ਰਹਿਣਾ ਹੀ ਸਹੀ ਅਰਥਾਂ ਚ ਇੱਕ ਮਾਰਕਸਵਾਦੀ ਲਈ ਜਰੂਰੀ ਕਰਤੱਵ ਹੈ।ਇਸ ਮੌਕੇ ਮਨਜੀਤ ਕੌਰ ਪਾਲ ਕੌਰ ਸਰਬਜੀਤ ਕੌਰ ਆਰਤੀ ਰਮਨਦੀਪ ਕੌਰ ਬਲਜੀਤ ਕੌਰ ਲਾਭ ਕੌਰ ਮੁਖਤਿਆਰ ਕੌਰ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!