ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਕੋਰੋਨਾਵਾਇਰਸ ਕਾਰਨ ਸਾਰੇ ਕੰਮ ਠੱਪ ਹਨ। ਵਰਜਿਨ ਐਟਲਾਂਟਿਕ ਏਅਰ ਲਾਈਨ ਵੱਲੋਂ ਬਰਤਾਨੀਆ ਦੇ ਹੀਥਰੋ, ਗੈਟਵਿਕ, ਮਾਨਚੈਸਟਰ ਹਵਾਈ ਅੱਡਿਆਂ ‘ਤੇ 10000 ਨੌਕਰੀਆਂ ਦਿੱਤੀਆਂ ਹੋਈਆਂ ਹਨ। ਪਰ ਅਹਿਮ ਐਲਾਨ ਕਰਦਿਆਂ 3105 ਨੌਕਰੀਆਂ ਖਤਮ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਰਾਇਨ ਏਅਰ ਵੱਲੋਂ 3000 ਅਤੇ ਬ੍ਰਿਟਿਸ਼ ਏਅਰਵੇਜ਼ ਵੱਲੋਂ 12000 ਨੌਕਰੀਆਂ ਖਤਮ ਕੀਤੀਆਂ ਜਾ ਚੁੱਕੀਆਂ ਹਨ।