ਨਿਹਾਲ ਸਿੰਘ ਵਾਲਾ, (ਰੌਂਤਾ)
ਨਿਹਾਲ ਸਿੰਘ ਵਾਲਾ ਬੀਡੀਪੀਓ ਦਫ਼ਤਰ ਵਿਖੇ ਬੂਟਾ ਸਿੰਘ ਬਰਾੜ ਜਨਰਲ ਸਕੱਤਰ ਪੰਜਾਬ ਵੀਡੀਓ ਯੂਨੀਅਨ ਅਤੇ ਸੁਖਜੀਵਨ ਸਿੰਘ ਰੌਤਾ ਜਿਲਾ ਪਰਧਾਨ ਤੇ ਸੂਬਾਈ ਆਗੂ ਪੰਚਾਇਤ ਸਕੱਤਰ ਯੂਨੀਅਨ ਅਤੇ ਦਵਿੰਦਰ ਸਿੰਘ ਏਈ,ਗੁਰਭੇਜ ਸਿੰਘ APO, ਗਰਦੌਰ ਸਿੰਘ ਪੰਚਾਇਤ ਅਫਸਰ ,ਦਲਜੀਤ ਸਿੰਘ,ਹਰਪ੍ਰੀਤ ਸਿੰਘ ਪੰਚਾਇਤ ਸਕੱਤਰ ਦੀ ਅਗਵਾਈ ਵਿੱਚ ਬੀਡੀਪੀਓ ਕਿਰਪਾਲ ਸਿੰਘ ਬਰਾੜ ਨੂੰ ਕੋਵਿਡ 19ਤਹਿਤ ਕੰਮ ਕਰ ਰਹੇ ਅਧਿਕਾਰੀਆਂ ਕਰਮਚਾਰੀਆਂ ਨੂੰ ਪੰਜਾਹ ਲੱਖ ਰੁਪੈ ਦਾ ਬੀਮਾ ਕਵਰ ਤਹਿਤ ਲਿਆਉਣ ਲਈ ਮੰਗ ਪੱਤਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਕਰੋਨਾ ਪੀੜਤਾਂ ਅਤੇ ਆਮ ਲੋਕਾਂ ਵਿਚ ਉਹ ਦਹਿਸ਼ਤ ਭਰੇ ਮਾਹੌਲ ਵਿਚ ਨਿਰਵਿਘਨ ਸੇਵਾਵਾਂ ਦੇ ਰਹੇ ਹਨ ਲੋਕਾਂ ਨਾਲ ਉਹਨਾਂ ਦਾ ਸਿੱਧਾ ਵਾਸਤਾ ਹੈ। ਇਸ ਕਰਕੇ ਪੰਚਾਇਤ ਸਕਤੱਰ ਵੀਡੀਉ ਤੇ ਹੋਰ ਦਫ਼ਤਰ ਨਾਲ ਸਬੰਧਤ ਅਧਿਕਾਰੀਆਂ ਕਰਮਚਾਰੀਆਂ ਦਾ ਕੋਵਿਡ 19ਤਹਿਤ 50ਲੱਖ ਰੁਪਏ ਦਾ ਬੀਮਾ ਯੋਜਨਾ ਤਹਿਤ ਲਿਆਂਦਾ ਜਾਵੇ। ਤਾਂ ਉਹ ਹੋਰ ਵੀ ਤਨਦੇਹੀ ਨਾਲ ਸੇਵਾਵਾਂ ਨਿਭਾ ਸਕਣ।
ਇਸ ਸਮੇਂ ਦਲਜੀਤ ਸਿੰਘ, ਮਨਜਿੰਦਰ ਸਿੰਘ, ਰੁਲਦੂ ਸਿੰਘ, ਸੁਪਰਡੈਟ ਬਿੰਦਰ ਕੋਰ, ਬਨਦੀਪ ਸਿੰਘ, ਮਨਜੀਤ ਕੋਰ, ਗੁਰਭੇਜ ਸਿੰਘ ਏ ਪੀਓ(ਨਰੇਗਾ) ਕੁਲਵਿੰਦਰ ਸਿੰਘ, ਜਿਲਾ ਪਰਧਾਨ ਨਰੇਗਾ ਯੂਨੀਅਨ ਜਗਸੀਰ ਸਿੰਘ ਭਗਵੰਤ ਸਿੰਘ ਹਰਜਿੰਦਰ ਸਿੰਘ ਗੁਰਦੋਰ ਸਿੰਘ ਪੰਚਾਇਤ ਅਫਸਰ ਦਵਿੰਦਰ ਸਿੰਘ ਏ ਈ ਨੇਕ ਸਿੰਘ ਜੇ ਈ ਨਰੇਗਾ ਅਜਮੇਰ ਸਿੰਘ ਭਾਗੀਕੇ ਚਮਕੌਰ ਸਿੰਘ ਸੰਮਤੀ ਪਟਵਾਰੀ ਗੁਰਬਾਜ ਸਿੰਘ ਕੰਪਿਊਟਰ ਅਪਰੇਟਰ ਜਗਤਾਰ ਸਿੰਘ ਸੀ ਏ ਆਦਿ ਹਾਜਰ ਸਨ। ਬੀਡੀਪੀਓ ਬਰਾੜ ਨੂੰ ਮੰਗ ਪੱਤਰ ਦਿੰਦੇ ਹੋਏ ਸੁਖਜੀਵਨ ਢਿੱਲੋਂ,ਬੂਟਾ ਸਿੰਘ ਬਰਾੜ ਤੇ ਹੋਰ।