ਭੀਖੀ ( ਕਰਨ ਸਿੰਘ ਭੀਖੀ)
ਪ੍ਰਾਈਵੇਟ ਸਕੂਲ ਜੋ ਇੱਕ ਤਰਾਂ ਦੇ ਲੁੱਟ ਦੇ ਅੱਡੇ ਬਣ ਗਏ ਹਨ ਸਿੱਖਿਆ ਨੂੰ ਇਹਨਾਂ ਨੇ ਇੱਕ ਕਿਸਮ ਦਾ ਮੁਨਾਫ਼ੇ ਦਾ ਧੰਦਾ ਬਣਾ ਲਿਆ ਹੈ ਮਨਮਰਜ਼ੀ ਦੀਆਂ ਫੀਸਾਂ ਲੈ ਕੇ ਇਹ “ਵਿੱਦਿਅਕ ਸੰਸਥਾਵਾਂ” ਲੁੱਟ ਦਾ ਧੰਦਾ ਬਣ ਚੁੱਕੀਆਂ ਹਨ, ਸਰਕਾਰ ਨੂੰ ਇਹਨਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਇਹਨਾਂ ਦਾ ਸ੍ਰਕਾਰੀਕਰਨ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਲੁੱਟ ਬੰਦ ਹੋਣ ਦੇ ਨਾਲ ਨਾਲ ਸਾਰਿਆਂ ਨੂੰ ਬਰਾਬਰ ਦੇ ਸਿੱਖਿਆ ਦੇ ਮੌਕੇ ਮਿਲ ਸਕਣ। ਇੱਥੋਂ ਪ੍ਰੈਸ ਨਾਂ ਬਿਆਨ ਜਾਰੀ ਕਰਦਿਆਂ ਇਨਕਲਾਬੀ ਲੋਕ ਮੋਰਚਾ ਦੇ ਜ਼ਿਲਾ ਆਗੂ ਕਾਮਰੇਡ ਗੁਰਤੇਜ ਖੀਵਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲਾ ਸੱਕਤਰ ਰਾਜ ਗੋਰਖਨਾਥ ਨੇ ਕਿਹਾ ਕਿ 1991 ਤੋਂ ਬਾਅਦ ਨਿੱਜੀਕਰਨ, ਉਦਾਰੀਕਰਨ, ਵਿਸ਼ਵੀਕਰਨ ਦੀਆਂ ਨੀਤੀਆਂ ਤਹਿਤ ਸਰਕਾਰ ਨੇ ਪਬਲਿਕ ਸੈਕਟਰ ਦੇ ਸਾਰੇ ਅਦਾਰਿਆਂ ਨੂੰ ਸੇਲ ਤੇ ਲਾ ਦਿੱਤਾ ਸੀ ਜਿਸ ਤਹਿਤ ਪ੍ਰਾਈਵੇਟ ਸਕੂਲ, ਹਸਪਤਾਲ਼ ਖੁੰਬਾਂ ਵਾਂਗੂ ਉੱਗੇ ਜਿਸਦਾ ਨਤੀਜਾ ਇਹ ਨਿਕਲਿਆ ਕਿ ਗਰੀਬ ਲੋਕਾਂ ਖ਼ਾਸਕਰ ਦਲਿਤ ਭਾਈਚਾਰੇ ਅਤੇ ਹੋਰ ਗਰੀਬ ਵਰਗ ਸਮੇਤ ਛੋਟੀ ਕਿਸਾਨੀ ਦੇ ਸਿੱਖਿਆ ਇਹਨਾਂ ਤੋਂ ਇੱਕ ਕਿਸਮ ਦੀ ਖੋਹ ਲਈ ਗਈ। ਸਰਕਾਰੀ ਸਕੂਲਾਂ ਨੂੰ ਇੱਕ ਕਿਸਮ ਦਾ ਕੁੱਝ ਲੋਕ “ਦਲਿਤ ਸਕੂਲ” ਹੀ ਕਹਿਣ ਲੱਗੇ।ਕਰੋਨਾ ਵਾਇਰਸ ਵਰਗੀ ਮਹਾਂਮਾਰੀ ਨੇ ਜਿਸ ਤਰਾਂ ਦਾ ਆਰਥਿਕ ਸੰਕਟ ਪੈਦਾ ਕੀਤਾ ਹੈ ਉਸਨੇ ਹੇਠਲੇ ਮੱਧਵਰਗ ਦਾ ਵੀ ਧੂੰਆਂ ਕੱਢ ਦਿੱਤਾ ਹੈ ਦੋਵਾਂ ਆਗੂਆਂ ਨੇ ਪ੍ਰਾਈਵੇਟ ਸਕੂਲਾਂ ਅਤੇ ਹਸਪਤਾਲਾਂ ਨੂੰ ਸਰਕਾਰ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਮੰਗ ਕਰਦੇ ਹੋਏ ਹਰ ਕਿਸਮ ਦੀ ਉੱਚ ਸਿੱਖਿਆ ਅਤੇ ਇਲਾਜ਼ ਮੁਫ਼ਤ ਕਰਨ ਦੀ ਜ਼ੋਰਦਾਰ ਮੰਗ ਕੀਤੀ।