9.8 C
United Kingdom
Monday, June 8, 2026

More

    ਸਿੱਧੂ ਮੂਸੇਵਾਲਾ ‘ਤੇ ਹੁਣ ਕਿਹੜੀ ਗੱਲੋਂ ਹੋਇਆ ਪਰਚਾ ਦਰਜ??

    ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਮੇਤ ਪੰਜ ਪੁਲਿਸ ਮੁਲਾਜ਼ਮਾ ਤੇ ਪਰਚਾ ਦਰਜ
    ਧਨੌਲਾ, 4 ਮਈ (ਲਿਆਕਤ ਅਲੀ, ਬੰਧਨ ਤੋੜ ਸਿੰਘ, ਵਿਕਰਮ ਧਨੋਲਾ)

    ਸਥਾਨਕ ਧਨੌਲਾ ਪੁਲਿਸ ਵਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਸੰਗਰੂਰ ਜਿਲ੍ਹੇ ਦੇ ਪੰਜ ਪੁਲਿਸ ਮੁਲਾਜ਼ਮਾ ਸਮੇਤ ਬਰਨਾਲਾ ਜਿਲ੍ਹੇ ਦੇ ਪਿੰਡ ਬਡਬਰ ਵਿੱਚ ਬਣੇ ਫਾਰਮ ਹਾਉਸ ਦੇ ਮਾਲਕ ‘ਤੇ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਵਲੋਂ ਸੰਗਰੂਰ ਪੁਲਿਸ ਦੇ ਮੁਲਾਜਮਾ ਸਮੇਤ ਕਰਮ ਸਿੰਘ ਲਹਿਲ ਦੇ ਖੇਤ ਵਿੱਚ ਬਣੇ ਸੁਟਿੰਗ ਪੁਆਇੰਟ ਤੇ ਕੁੱਝ ਫਾਇਰ ਕੀਤੇ ਗਏ। ਜਿਸ ਦੀ ਵੀਡੀਓ ਸੋਸਲ ਮੀਡੀਆ ਤੇ ਵਾਇਰਲ ਕਰ ਦਿੱਤੀ । ਜਿਸ ਨੂੰ ਦੇਖ ਕੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਪੁਲਿਸ ਦੇ ਖਿਲਾਫ ਗੱਲਾਂ ਕਰ ਰਹੇ ਹਨ ਕਿ ਜਿੱਥੇ ਪੁਲਿਸ ਆਮ ਲੋਕਾਂ ਦੇ ਹਥਿਆਰ ਚੁੱਕਣ ਤੇ ਪਾਬੰਦੀ ਲਾਉਦੀ ਹੈ । ਉਥੇ ਪੁਲਿਸ ਅਜਿਹੇ ਗਾਇਕਾ ਨਾਲ ਸ਼ੂਟਿੰਗ ਕਰ ਰਹੀ ਹੈ । ਪੁਲਿਸ ਮਹਿਕਮੇ ਦੀ ਬਦਨਾਮੀ ਹੁੰਦੀ ਦੇਖ ਥਾਣਾ ਧਨੋਲਾ ਦੇ ਐੱਸ ਐੱਚ ਓ ਮੇਜਰ ਸਿੰਘ ਵੱਲੋਂ ਵੀਡੀਓ ਦੇ ਆਧਾਰ ਤੇ ਕਾਨੂੰਨ ਦੀ ਉਲੰਘਣਾ ਅਤੇ ਕਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਜਾਨ ਖਤਰੇ ਚ ਪਾਉਣ ਦੀਆਂ ਧਾਰਾਵਾਂ ਤਹਿਤ ਐੱਫ ਆਈ ਆਰ ਨੰ (57)ਅ/ਧ 188, ਡਿਜਾਸਟਰ ਮੈਨੇਜਮੈਂਟ ਦੀ ਧਾਰਾ (51) ਅੇਕਟ 2005 ਬਰਖਿਲਾਫ ਸਿੱਧੂ ਮੂਸੇਵਾਲਾ, ਪੁਲਿਸ ਮੁਲਾਜ਼ਮ ਏਐਸਆਈ ਬਲਕਾਰ ਸਿੰਘ, ਹੌਲਦਾਰ ਗੁਰਜਿੰਦਰ ਸਿੰਘ, ਸਿਪਾਹੀ ਜਸਵੀਰ ਸਿੰਘ, ਹਰਵਿੰਦਰ ਸਿੰਘ ਹੌਲਦਾਰ ਗਗਨਦੀਪ ਸਿੰਘ, ਫਾਰਮ ਹਾਉਸ ਦੇ ਮਾਲਕ ਕਰਮ ਸਿੰਘ ਲਹਿਲ, ਇੰਦਰ ਸਿੰਘ ਗਰੇਵਾਲ, ਵਾਸੀ ਸੰਗਰੂਰ , ਜੰਗ ਸਿੰਘ ਵਾਸੀ ਪਟਿਆਲਾ ਖਿਲਾਫ਼ ਪਰਚਾ ਦਰਜ ਕਰ ਲਿਆ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!