ਬਰਨਾਲਾ (ਪੰਜ ਦਰਿਆ ਬਿਊਰੋ)
ਐਂਟੀ ਨਾਰਕੋਟੈਕ ਸੈਲ ਜਿਲ੍ਹਾਂ ਬਰਨਾਲਾ ਦੇ ਚੇਅਰਮੈਨ ਬੰਧਨਤੋੜ ਸਿੰਘ ਦੀ ਅਗਵਾਈ ਵਿਚ ਅੱਜ ਕੋਰੋਨਾ ਕੋਵਿਡ ਨਾਲ ਮੂਹਰਲੀ ਕਤਾਰ ਵਿਚ ਲੜਾਈ ਲੜ ਰਹੀਆ ਆਸਾ ਵਰਕਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਕੀਤਾ ਸਿਰੋਪਾਏ ਪਾਕੇ ਸਨਮਾਨਿਤ ਕੀਤਾ । ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਿਥੇ ਕੋਰੋਨਾ ਨਾਲ ਸਿਹਤ ਵਿਭਾਗ, ਪੰਜਾਬ ਪੁਲਿਸ , ਸਫਾਈ ਕਰਮਚਾਰੀ ਸੇਵਾ ਕਰ ਰਹੇ ਹਨ ਅਤੇ ਉਸ ਸੇਵਾ ਦਾ ਉਨ੍ਹਾਂ ਇਵਜਾਨਾ ਵੀ ਮਿਲਦਾ ਹੈ। ਪਰ ਆਸਾ ਵਰਕਰਾਂ ਬਹੁਤ ਹੀ ਥੋੜੇ ਗੁਜਾਰਾ ਭੱਤੇ ਨਾਲ ਕੋਰੋਨਾ ਦੇ ਚਲਦੇ ਸਰਵੇ ਕਰਕੇ ਜਨਤਾ ਦੀ ਸੇਵਾ ਕਰ ਰਹੀਆਂ ਹਨ। ਸਾਨੂੰ ਇਨ੍ਹਾਂ ਤੇ ਮਾਣ ਹੈ ਇਸ ਮੌਕੇ ਮਾਤਾ ਮਨਜੀਤ ਕੌਰ, ਬਲਵਿੰਦਰ ਕੌਰ, ਕੁਲਦੀਪ ਸਿੰਘ ਰਾਮਗੜ੍ਹੀਆ, ਗੁਰਜੀਤ ਸਿੰਘ ਖੁੱਡੀ , ਲਿਆਕਤ ਅਲੀ, ਹਰਮੀਤ ਸਿੰਘ, ਅਮਰਿੰਦਰ ਸਹਿਜਪਾਲ , ਕਰਨ ਬਾਵਾ,ਹੀਰਾ ਸਿੰਘ ਭਰੀ ਆਦਿ ਸਮੇਤ ਹੋਰ ਸਾਮਿਲ ਸਨ।