ਮੁਹਾਲੀ- (ਪੰਜ ਦਰਿਆ ਬਿਊਰੋ)
“ਕੋਰੋਨਾ vs ਕੁਦਰਤ” ਗੀਤ ਰਾਹੀਂ ਸ਼ਾਇਰ ਹਰਬੀਰ ਢੀਂਡਸਾ ਨੇ ਆਪਣੇ ਪਰਪੱਕ ਸ਼ਾਇਰ ਹੋਣ ਦਾ ਸਬੂਤ ਦਿੱਤਾ ਹੈ। ਗੀਤ ਵਿੱਚ ਪ੍ਰੋਏ ਮੋਤੀ ਰੂਪ ਸ਼ਬਦਾਂ ਨਾਲ ਗਾਇਕ ਵਿਸ਼ਵਜੀਤ ਨੇ ਵੀ ਪੂਰਨ ਇਨਸਾਫ਼ ਕੀਤਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਲੋਕ ਗਾਇਕਾ ਸੁੱਖੀ ਬਰਾੜ ਨੇ ਜਿੱਥੇ ਸਮੁੱਚੀ ਟੀਮ ਨੂੰ ਉਹਨਾਂ ਦੇ ਸੰਜੀਦਾ ਕਾਰਜ ਲਈ ਵਧਾਈ ਭੇਜੀ ਹੈ, ਉੱਥੇ ਭਵਿੱਖ ਵਿੱਚ ਵੀ ਸਾਰਥਿਕ ਰਚਨਾਵਾਂ ਦੀ ਉਮੀਦ ਪ੍ਰਗਟਾਈ ਹੈ।