12 C
United Kingdom
Tuesday, September 8, 2026

More

    ਟਰੇਸੀ ਦੇ ਗੁਰਦਵਾਰਾ ਸਹਿਬ ਨੇੜੇ ਗੋਲੀਬਾਰੀ..! ਪੰਜ ਗ੍ਰਿਫਤਾਰ।


    ਟਰੇਸੀ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਕੈਲੇਫੋਰਨੀਆਂ ਦੇ ਸ਼ਹਿਰ ਟਰੇਸੀ ਦੇ ਗੁਰੂ-ਘਰ ਵੱਲ ਸ਼ੁੱਕਰਵਾਰ ਸ਼ਾਮੀਂ ਗੋਲ਼ੀਆਂ ਦੀ ਵਾਛੜ ਆਉਣ ਤੋ ਬਾਅਦ ਸੈਨਵਾਕੀਨ ਕਾਉਂਟੀ ਸ਼ੈਰਫ ਡਿਪਾਰਟਮੈਂਟ ਨੇ ਤਹਿਕੀਕਾਤ ਸ਼ੁਰੂ ਕੀਤੀ। ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਸ਼ਾਮੀਂ ਸਾਢੇ ਛੇ ਵਜੇ ਦੇ ਕਰੀਬ ਸ਼ੈਰਫ ਦਫਤਰ ਨੂੰ ਫ਼ੋਨ ਆਉਣੇ ਸ਼ੁਰੂ ਹੋਏ ਕਿ ਹੈਨਸਨ ਰੋਡ ਦੀ ਇੱਕ ਪ੍ਰਾਪਰਟੀ ਵਿੱਚੋਂ ਕੋਈ ਵਿਅੱਕਤੀ ਗਰੈਂਟ ਲਾਈਨ ਰੋਡ ਤੇ ਸਥਿਤ ਸਿੱਖ ਗੁਰਦਵਾਰਾ ਸਹਿਬ ਵੱਲ ਗੋਲੀਆ ਚਲਾ ਰਿਹਾ ਹੈ। ਪੁਲਿਸ ਨੇ ਮੌਕੇ ਤੇ ਪਹੁੰਚਕੇ ਪੰਜ ਲੋਕਾਂ ਨੂੰ ਗ੍ਰਿਫਤਾਰ ਕਰਕੇ ਪੰਜ ਹਥਿਆਰ ਕਬਜ਼ੇ ਵਿੱਚ ਲਏ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
    ਤਹਿਕੀਕਾਤ ਤੋ ਬਾਅਦ ਵਿੱਚ ਪੁਲਿਸ ਇਸ ਨਤੀਜੇ ਤੇ ਪੁੱਜੀ ਕਿ ਕਥਿਤ ਦੋਸ਼ੀ ਫੈਮਲੀ ਮੈਂਬਰ ਗੁਰੂ ਘਰ ਤੋ ਥੋੜੀ ਦੂਰੀ ਤੇ ਸਥਿਤ ਖੰਭਿਆਂ ਵੱਲ ਸ਼ਿਸ਼ਤ ਲਾਕੇ ਨਿਸ਼ਾਨੇ ਲਾ ਰਹੇ ਸਨ ਕਿ ਕੁਝ ਕੁ ਗੋਲੀਆ ਉੱਛਲ਼ਕੇ ਗੁਰੂ-ਘਰ ਦੀ ਚਾਰ-ਦਿਵਾਰੀ ਅੰਦਰ ਜਾ ਡਿੱਗੀਆਂ ਜਿਸ ਕਰਕੇ ਇੱਕ ਗੱਡੀ ਵੀ ਨੁਕਸਾਨੀ ਗਈ। ਇਸ ਮੌਕੇ ਪੁਲਿਸ ਤੇ ਤਿੰਨ ਰਾਈਫਲਾਂ, ਦੋ ਪਸਤੌਲ ਘਟਨਾ ਸਥਾਨ ਤੋ ਬਰਾਮਦ ਕੀਤੇ ਅਤੇ ਦੋਸ਼ੀਆਂ ਖ਼ਿਲਾਫ਼ ਗਲਤ ਢੰਗ ਨਾਲ ਅਸਲਾ ਇਸਤੇਮਾਲ ਕਰਨ ਦਾ ਪਰਚਾ ਵੀ ਦਰਜ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!