ਟੋਰਾਂਟੋ (ਬਲਜਿੰਦਰ ਸੇਖਾ)
ਇਹ ਖਬਰ ਬੜੇ ਦੁੱਖ ਨਾਲ ਸਾਂਝੀ ਕਰ ਰਹੇ ਹਾਂ ਕਿ ਕਨੇਡਾ ਵਿੱਚ ਪੰਜਾਬੀ ਮੀਡੀਏ ਦੇ ਬਾਨੀਆਂ ਵਿੱਚੋ ਟੋਰਾਟੋ ਦੇ ਨਾਮਵਾਰ ਅਖਬਾਰ ਪੰਜ ਪਾਣੀ ਅਖਬਾਰ ਦੇ ਸੰਪਾਦਕ ਸਰਦਾਰ ਜੁਗਿੰਦਰ ਸਿੰਘ ਗਰੇਵਾਲ਼ ਬੀਤੀ ਰਾਤ ਚੱਲ ਵੱਸੇ ਹਨ । ਉਹਨਾ ਦੀ ਦ੍ਰਿੜ੍ਹਤਾ ਨਾਲ ਸੱਚ ਲਈ ਖੜਨਾ ਅਤੇ ਸਪੱਸਟ ਰਹਿਣਾ ਇਹਨਾ ਦੇ ਜੀਵਨ ਦੇ ਵੱਡੇ ਗੁਣ ਸਨ। ਅੱਜ ਅਸੀ ਬੜੇ ਸਤਿਕਾਰ ਨਾਲ ਇਸ ਮਹਾਨ ਸ਼ਖ਼ਸੀਅਤ ਨੂੰ ਸ਼ਰਧਾਂਜਲੀ ਦੇ ਫੂੱਲ ਭੇਟ ਕਰਦੇ ਹਾ।