
ਪਰਥ (ਸਤਿੰਦਰ ਸਿੰਘ ਸਿੱਧੂ )
ਐਨ ਐਚ ਐਸ ਸਕਾਟਲੈਂਡ ਵੱਲੋ ਅੱਜ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ ਹੁਣ ਤੱਕ ਟੇਸਾਇਡ ਵਿਚ 1392 ਕੋਵਿਡ -19 ਕੇਸਾਂ ਦੀ ਪੁਸ਼ਟੀ ਹੋਈ ਹੈ। ਜਿਸ ਵਿੱਚੋ 755 ਡਨਡੀ, 343 ਐਂਗਸ ਅਤੇ 284 ਪਰਥ ਅਤੇ ਕਿਨਰੋਸ ਵਿੱਚ ਹਨ। ਜੋ ਕਿ ਇਹ ਦਰਸ਼ਾਉਂਦਾ ਹੈ ਕਿ ਟੇਸਾਇਡ ਦੇ ਕੁਲ ਕੋਰੋਨਾ ਵਾਇਰਸ ਦੇ 54% ਮਰੀਜ਼ ਸਿਰਫ ਡਨਡੀ ਵਿੱਚ ਹਨ, ਐਂਗਸ ਵਿੱਚ 24% ਅਤੇ ਪਰਥ ਅਤੇ ਕਿਨਰੋਸ ਵਿੱਚ 20% ਮਰੀਜ਼ ਹਨ ।