ਦਲਜੀਤ ਸਿੰਘ ਨੱਲ੍ਹ ਵਾਲਾ
ਮੁੱਕ ਗਏ ਝਗੜੇ ਜਾਤਾਂ ਪਾਤਾਂ ਦੇ
ਫਰਕ ਰਹੇ ਨਾਂ ਦਿਨ ਤੇ ਰਾਤਾਂ ਦੇ
ਕੁਦਰਤ ਖਿੱੜ ਖਿੱੜ ਹੱਸਦੀ ਏ
ਪਸੂ ਪੰਛੀਆਂ ਵਿੱਚ ਵੱਸਦੀ ਏ
ਲੋਕੀਂ ਦੇਖਣ ਰੱਬ ਦਿਆਂ ਰੰਗਾ ਨੂੰ
ਫਿਕਰ ਪੈ ਗਿਆਂ ਸ਼ਰਮਾ ਸੰਗਾਂ ਨੂੰ
ਰੁੱਖ ਪਾਣੀ ਤੇ ਸਾਫ਼ ਹਵਾਵਾਂ
ਦਿੰਦੇ ਰੱਬ ਨੂੰ ਖ਼ੂਬ ਦੁਆਵਾਂ
ਦੁਨੀਆਂ ਸਾਰੀ ਖਮੌਸ਼ ਲੱਗਦੀ ਹੈ
ਪਸੂ ਪੰਛੀਆਂ ਨੂੰ ਆਈ ਹੋਸ਼ ਲੱਗਦੀ ਹੈ
ਨੱਲ੍ਹ ਵਾਲਿਆ ਤੂੰ ਕੈਦ ਹੋ ਗਿਆ
ਝੂਠਾ ਹਰ ਵੈਂਦ ਹੋ ਗਿਆ