7.5 C
United Kingdom
Sunday, March 8, 2026

More

    ਮਜਦੂਰ ਦਿਵਸ ‘ਤੇ ਸਾਰੇ ਕਿਰਤੀਆਂ ਨੂੰ ਸਲਾਮ |

    “ਸੋਨੀ ਸਿੰਘ ਠੁੱਲੇਵਾਲ”

    ਵਧੀਆਂ ਗੋਗੜਾ ਤੇ ਵਧੀਆਂ ਚਰਬੀਆਂ ਵਾਲੇ ਸਾਧ ਨਹੀ ਹੁੰਦੇ

    ਮਖਮਲੀ ਸੇਜਾ ਤੇ ਕੱਚੀਆਂ ਕਲੀਆਂ ਦੀ ਖੁਸਬੂ ਮਾਨਣ ਵਾਲੇ ਸਾਧ ਨਹੀ ਹੁੰਦੇ

    ਕਿਸੇ ਦੇ ਘਰੇ ਚਰਨ ਪਾ ਕੇ ਉਹਨੂੰ ਪਵਿੱਤਰ ਕਰਕੇ ਪੈਸੇ ਲੈਣ ਵਾਲੇ ਸਾਧ ਨਹੀ ਹੁੰਦੇ

    ਆਪਣੇ ਬਚਾਅ ਲਈ ਬੇਕਸੂਰ ਲੋਕਾਂ ਦੀ ਬਲੀ ਦੇਣ ਵਾਲੇ ਸਾਧ ਨਹੀ ਹੁੰਦੇ

    ਆਪਣੇ ਭਗਤਾਂ ਨੂੰ ਨਿਪੁੰਸਕ ਬਣਾਉਣ ਵਾਲੇ ਵੀ ਕਦੇ ਸਾਧ ਨਹੀ ਹੁੰਦੇ

    ਸਾਧ ਹੁੰਦੇ ਸਧੇ ਹੋਏ ਆਦਮੀ

    ਜਿਹੜੇ ਘਰੋਂ ਟਿਫਨ ‘ਚ ਰੁੱਖੀ ਸੁੱਕੀ ਪਾ ਕੇ ਹੱਡ ਭੰਨਵੀ ਮਿਹਨਤ ਕਰਕੇ ਘਰ ਮੁੜਦੇ ਨੇ ਉਹ ਸਾਧ ਹੁੰਦੇ ਨੇ……

    ਜਿਹੜੇ ਆਪਣੇ ਫਾਇਦੇ ਲਈ ਨਹੀ ਕਿਸੇ ਦੀ ਜਾਨ ਬਚਾਉਣ ਲਈ ਝੂਠ ਬੋਲ ਦਿੰਦੇ ਨੇ ਉਹ ਸਾਧ ਹੁੰਦੇ ਨੇ……

    ਜਿਹੜੇ ਸਾਰਾ ਦਿਨ ਖੇਤ ‘ਚ ਮਿੱਟੀ ਨਾਲ ਮਿੱਟੀ ਹੁੰਦੇ ਨੇ ਤੇ ਆਚਾਰ ਨਾਲ ਰੋਟੀ ਖਾ ਲੈਦੇ ਨੇ ਉਹ ਸਾਧ ਹੁੰਦੇ ਨੇ……

    ਜਿਹੜੇ ਅੰਗਹੀਣ ਹੋਣ ਦੇ ਬਾਵਜੂਦ ਵੀ ਮੰਗਣ ਦੀ ਬਜਾਏ ਸਖਤ ਮਿਹਨਤ ਕਰਦੇ ਨੇ ਉਹ ਸਾਧ ਹੁੰਦੇ ਨੇ…..

    ਜਿਹੜੇ ਪੜ੍ਹਨ ਲਿਖਣ ਤੇ ਖੇਡਣ ਦੀ ਉਮਰ ‘ਚ ਢਾਬਿਆਂ ਤੇ ਭਾਡੇ ਮਾਂਜਦੇ ਨੇ ਉਹ ਸਾਧ ਹੁੰਦੇ ……

    ਜਿਹੜੇ ਜਵਾਨ ਮਾਇਨਸ ਡਿਗਰੀ ‘ਚ ਵੀ ਸਰਹੱਦਾ ਤੇ ਦੁਸਮਣ ਨਾਲ ਬੇ ਡਰ ਹੋ ਕੇ ਲੜਦੇ ਨੇ ਉਹ ਸਾਧ ਹੁੰਦੇ ਨੇ..

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!