ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )

ਪੰਜਾਬ ਦੇ ਪੁਲਿਸ ਮੁੱਖੀ ਸ੍ਰੀ ਦਿਨਕਰ ਗੁਪਤਾ ਅਪਣੀ ਨੌਕਰੀ ਦੇ ਨਾਲ-ਨਾਲ ਇੱਕ ਵੱਖਰੀ ਸੇਵਾ ”ਡੀਪ ਸਟੇਟ” ਲਈ ਬੜੀ ਤਨਦੇਹੀ ਨਾਲ ਨਿਭਾ ਰਹੇ ਹਨ ਜਿਸ ਦੀਆਂ ਦੋ ਪੁਖਤਾ ਉਦਾਹਰਨਾਂ ਹਨ ਕਿ ਪ੍ਰਦੇਸੋਂ ਪਰਤੇ ਇੱਕ ਸਿੱਖੀ ਭੇਸ ਵਾਲੇ ਬੰਦੇ ਨੂੰ ਕਿਸ ਤਰਾਂ ਕਰੋਨਾਂ ਫੈਲਾਉਣ ਦਾ ਗੁਨਾਹਗਾਰ ਗਰਦਾਨਣਾ ਤੇ ਫਿਰ ਇੱਕ ਫੁਕਰੇ ਗਾਇਕ ਕੋਲੋ ਇੱਕ ਗਾਣਾ ਗਵਾ ਉਸ ਗਾਣੇ ਨੂੰ ਹੱਲਾਸ਼ੇਰੀ ਦੇਣੀ। ਦੂਜੀ ਉਦਾਹਰਨ ਹੈ ਕਿ ਪਟਿਆਲੇ ਸਬਜੀ ਮੰਡੀ ਵਿੱਚ ਵਾਪਰੀ ਘਟਨਾਂ ਨੂੰ ਨਿਹੰਗ ਸਿੰਘਾਂ ਦੇ ਬਾਣੇ ਨਾਲ ਜੋੜ ਪੂਰੀ ਕੌਂਮ ਨੂੰ ਜਾਲਮ ਵਿਰਤੀ ਵਾਲੇ ਗਰਦਾਨਣ ਦੀ ਸਿਆਸੀ ਚਾਲ ਹੈ। ਗੁਰਦਾਸ ਮਾਂਨ ਜਿਹੜਾ ਕਿ ਕਦੇ ਪੰਜਾਬੀਆਂ ਦਾ ਚਹੇਤਾ ਕਲਾਕਾਰ ਹੋਇਆ ਕਰਦਾ ਸੀ ਪਰ ਸੇਵਾ ਉਹ ਵੀ ਲੰਬੇ ਸਮੇਂ ‘ਤੋਂ ਡੀਪ ਸਟੇਟ ਦੀ ਹੀ ਕਰਦਾ ਆ ਰਿਹਾ ਹੈ। ਗੁਰਦਾਸ ਮਾਂਨ ਪਹਿਲਾ ਬੁੱਚੜ ਗਿੱਲ ਨਾਲ ਯਾਰੀ ਨਿਭਾਉਦਾ ਰਿਹਾ ਤੇ ਹੁਣ ਨਾਗਪੁਰ ਦੀ ਖੁਸ਼ੀਆਂ ਪ੍ਰਾਪਤ ਕਰਨ ਹਿੱਤ ਅਤੇ ਹਥਿਆਰਬੰਦ ਸਿੱਖ ਸੰਘਰਸ਼ ਵਿੱਚ ਆਈ ਖੜੋਤ ਕਾਰਨ ਚੁੱਕੇ ਗਏ ਡਰ ਕਾਰਨ ਖੁੱਲ ਕੇ ਹਕੂਮਤ ਦੇ ਪਾਲੇ ਵਿੱਚ ਖੇਡ ਰਿਹਾ ਹੈ। ਦਿਨਕਰ ਗੁਪਤੇ ਦੇ ਸੱਦੇ ਤੇ ਪੰਜਾਬ ਪੁਲਿਸ ਦੇ ਹਰਜੀਤ ਸਿੰਘ ਦੀ ਹਿਮਾਇਤ ਕਰਨ ਵਾਲੇ ਬਾਕੀ ਗਾਇਕ, ਕਲਾਕਾਰਾਂ ‘ਤੋਂ ਇਲਾਵਾ ਉਪਰੋਕਤ ਦੋਨੋ ਗਾਇਕ ਸਿਰਫ ਤੇ ਸਿਰਫ ਸਰਕਾਰੀ ਤੰਤਰ ਦੇ ਹੱਥਠੋਕੇ ਹਨ ਕਿਉਕਿ ਇਹਨਾਂ ਨੂੰ ਪੁਲਿਸ ਵੱਲੋਂ ਹੁਣ ਤੱਕ ਕੀਤੇ ਜੁਲਮਾਂ ਦਾ ਸਾਇਦ ਸੇਕ ਨਹੀ ਲੱਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਯੂਰਪ ਦੀਆਂ ਪੰਥਕ ਜਥੇਬੰਦੀਆਂ ਜਰਮਨੀ ‘ਤੋਂ ਸਿੱਖ ਫੇਡਰੇਸ਼ਨ ਵੱਲੋਂ ਭਾਈ ਗੁਰਮੀਤ ਸਿੰਘ ਖਨਿਆਣ, ਸੁਖਦੇਵ ਸਿੰਘ ਹੇਰਾਂ ਅਤੇ ਭਾਈ ਗੁਰਦਿਆਲ ਸਿੰਘ ਲਾਲੀ, ਬੈਲਜ਼ੀਅਮ ‘ਤੋਂ ਭਾਈ ਜਗਦੀਸ਼ ਸਿੰਘ ਭੂਰਾ, ਫਰਾਂਸ ‘ਤੋਂ ਭਾਈ ਰਘੁਵੀਰ ਸਿੰਘ ਕੁਹਾੜ, ਬਾਬਾ ਕਸ਼ਮੀਰ ਸਿੰਘ, ਸੁਖਦੇਵ ਸਿੰਘ ਖਾਲੂ, ਇੰਗਲੈਂਡ ‘ਤੋਂ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਦਵਿੰਦਰਜੀਤ ਸਿੰਘ ਅਤੇ ਭਾਈ ਅਮਰੀਕ ਸਿੰਘ ਗਿੱਲ ਹੋਰਾਂ ਨੇ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਆਖਿਆ ਕਿ ਅਜਿਹੇ ਗਾਇਕ ਜੋ ਸੱਚ ਦੇ ਹੱਕ ਵਿੱਚ ਖੜਨ ਦੀ ਬਜਾਏ ਸਰਕਾਰੀ ਬੋਲੀ ਬੋਲਦੇ ਹਨ ਇਹ ਸਭ ਅਪਣੀਆਂ ਨਿੱਜੀ ਲਾਲਸਾਵਾਂ ਕਾਰਨ ਸਰਕਾਰੀ ਤੰਂਤਰ ਦਾ ਹਿੱਸਾ ਹਨ ਤੇ ਜੋ ਸਰਕਾਰੀ ਤਾਲ ‘ਤੇ ਹੀ ਨੱਚਦੇ ਹਨ ਇਸ ਕਰਕੇ ਇਹਨਾਂ ਗਾਇਕਾਂ ਨੂੰ ਬਹੁਤਾ ਗੰਭੀਰਤਾਂ ਨਾਲ ਲੈਣ ਦੀ ਜਰੂਰਤ ਨਹੀ ਹੈ।