ਫਰੀਦਕੋਟ (ਪੰਜ ਦਰਿਆ ਬਿਊਰੋ)

ਫਰੀਦਕੋਟ ਵਿੱਚ ਦੋ ਹੋਰ ਕਰੋਨਾ ਪਾਜ਼ਿਟਿਵ ਸਾਹਮਣੇ ਆਉਣ ਨਾਲ ਕੁੱਲ ਗਿਣਤੀ ਹੋਈ ਪੰਜ ਹੋ ਗਈ ਹੈ। ਜਿਨ੍ਹਾਂ ਚੋਂ ਇਕ ਮਰੀਜ਼ ਦੀ ਘਰ ਵਾਪਸੀ ਹੋਣ ਦਾ ਸਮਾਚਾਰ ਹੈ। ਡੀ ਸੀ ਫਰੀਦਕੋਟ ਵੱਲੋਂ ਦੱਸਿਆ ਗਿਆ ਹੈ ਕਿ ਨਾਂਦੇੜ ਤੋਂ ਵਾਪਸ ਪਰਤਣ ਵਾਲਿਆਂ ਵਿਚੋਂ ਦੋ ਵਿਅਕਤੀ ਸਕਾਰਾਤਮਕ ਦੱਸੇ ਗਏ ਹਨ। ਉਹ ਸੰਧਵਾ ਪਿੰਡ ਨਾਲ ਸਬੰਧਤ ਹਨ।