ਦਿਲਾ ਹਰਦਮ ਤੇਰੇ ਤੋਂ ਰੋਇਆ ਨਈਂ ਜਾਣਾਂ,
ਲੈ ਯਾਦਾਂ ਦੀ ਲੋਈ ਮੂੰਹ ਲੁਕੋਇਆ ਨੀ ਜਾਣਾਂ।
ਜੇ ਦਿਲਾ ਮੈਨੂੰ ਕਿਤੇ ਬੇਕਦਰਾ ਮਿਲ ਗਿਆ,
ਮੈਂਡੇ ਜਜ਼ਬਾਤਾਂ ਕੋਲੋਂ ਮੋਇਆ ਨਈਂ ਜਾਣਾਂ।
ਕੋਈ ਹਾਸੇ ਕਤਲ ਕਰਕੇ ਜੇ ਤੁਰ ਗਿਆ,
ਮੈਥੋਂ ਹੰਝੂਆਂ ਦਾ ਹਾਰ ਪਰੋਇਆ ਨਈਂ ਜਾਣਾਂ।
ਜੋ ਦਿੱਤੀ ਸੀ ਤੂੰ ਸੂਲਾਂ ਜਈ ਪੀੜ ਸੀ,
ਬਿਨ ਬਿਸਤਰ ਕਰੀਂਰੀਂ ਸੌਂਇਆ ਨਈਂ ਜਾਣਾਂ।
ਡੂੰਘੀ ਸੀ ਸੱਟ ਜਿਹੜੀ ਵੀ ਤੂੰ ਲਾਈ ਸੀ,
ਬਣੀ ਏ ਓ ਨਾਸੂਰ ਲੁਕੋਇਆ ਨਈਂ ਜਾਣਾਂ।
ਨਾ ਜਾ ਨਾ ਜਾ ਤੈਨੂੰ ਰਜਨੀ ਕਇੰਦੀ ਰਈ,
ਤੇਰੇ ਜਾਣ ਦਾ ਹਿਜਰ ਹੀ ਢੋਇਆ ਨਈਂ ਜਾਣਾਂ।

✍?ਰਚਨਾ✍?
ਅਧਿਆਪਕਾ
ਰਜਨੀ ਵਾਲੀਆ
ਕਪੂਰਥਲਾ