ਬਰਨਾਲਾ (ਬੰਧਨ ਤੋੜ ਸਿੰਘ )

ਕਸਬਾ ਹੰਡਿਆਇਆ ਦੇ ਕੁਦਰਤ ਪ੍ਰੇਮੀ ਪੀ ਬੀ 19 ਹੰਡਿਆਇਆ ਬਰਨਾਲਾ ਗਰੁੱਪ ਵੱਲੋਂ ਸਾਂਝੀਆਂ ਅਤੇ ਧਾਰਮਿਕ ਥਾਵਾਂ ਤੇ ਡੇਕ,ਸੁਹੰਞਣਾ, ਕੜੀ ਪੱਤਾ,ਫੁੱਲਦਾਰ ਅਤੇ ਫ਼ਲਦਾਰ 200 ਦੇ ਕਰੀਬ ਬੂਟੇ ਲਾਏ । ਇਸ ਮੌਕੇ ਵਾਤਾਵਰਨ ਪ੍ਰੇਮੀ ਮੋਹਨ ਸਿੰਘ ਖਾਲਸਾ ਅਤੇ ਦੀਪ ਬਾਵਾ ਨੇ ਕਿਹਾ ਕਿ ਜੇਕਰ ਅਸੀਂ ਹਵਾ ਪਾਣੀ ਧਰਤੀ ਨੂੰ ਸੁੱਧ ਰੱਖਣਾ ਹੈ ਤਾਂ ਵੱਧ ਤੋਂ ਵੱਧ ਦਰਖਤ ਲਾਏ ਜਾਣ ਤਾਂ ਜੌ ਅਸੀ ਤੰਦਰੁਸਤ ਰਹਿ ਸਕੀਏ ।ਕਿਉਂਕਿ ਵਾਤਾਵਰਨ ਗੰਦਲਾ ਹੋਣ ਕਾਰਨ ਮਨੁੱਖ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੇ ਉਪਰਾਲੇ ਕਰਨੇ ਚਾਹੀਦੇ ਨੇ। ਇਸ ਮੌਕੇ ਸਾਧੂ ਰਾਮ ਕਾਂਗਰਸ ਆਗੂ, ਬਾਸਾਵਾ ਸਿੰਘ ਭਰੀ,ਅੰਮ੍ਰਿਤਪਾਲ ਸਿੰਘ,ਅਰੁਣ ਕੁਮਾਰ,ਗੁਰਪ੍ਰੀਤ ਬਾਵਾ, ਬੰਟੀ ਬਾਵਾ,ਬਲਜਿੰਦਰ ਦਾਸ ,ਲਾਡੀ ਬਾਵਾ ,ਰਾਜੂ ਸਿੰਘ, ਖੁਸਪਰੀਤ ਬਾਵਾ ਆਦਿ ਸਮੇਤ ਹੋਰ ਵੱਡੀ ਗਿਣਤੀ ਚ ਨੌਜਵਾਨ ਹਾਜਰ ਸਨ।