
ਦੇਸ਼ ਭਰ ਵਿੱਚ ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਹੀਰੇ ਹਨ। ਅੱਜ ਆਪਾਂ ਗੱਲ ਕਰਦੇ ਹਾਂ ਪੰਜਾਬੀ ਵਿਰਸੇ ਨਾਲ ਜੁੜੇ ਉੱਘੇ ਪੰਜਾਬੀ ਲੇਖਕ ਬੂਟਾ ਦੁਨੇਵਾਲਾ ਦੀ। ਜਿਸਨੇ ਆਪਣੇ ਨਾਮ ਨਾਲ ਪਿੰਡ ਦਾ ਹੀ ਨਾਮ ਜੋੜਿਆਂ ਹੋਇਆ ਹੈ। ਪਿੰਡ ਦੁਨੇਵਾਲ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਇਸ ਇਨਸਾਨ ਦਾ ਜਨਮ ਮਾਤਾ ਜਸਵਿੰਦਰ ਕੌਰ ਤੇ ਪਿਤਾ ਜਗਜੀਤ ਸਿੰਘ ਸਰਪੰਚ ਦੇ ਘਰ ਹੋਇਆ । ਅੱਜ ਕੱਲ ਬੂਟਾ ਆਪਣੀ ਸੁੱਘੜ ਜੀਵਨ ਸਾਥਣ ਅਤੇ ਧੀ ਪੁੱਤਰ ਨਾਲ ਬਠਿੰਡਾ ਵਿਖੇ ਰਹਿ ਰਿਹਾ ਹੈ। ਇਸ ਲੇਖਕ ਨੇ ਆਪਣੀ ਕਲਮ ਨਾਲ ਸਦਾ ਉਸਾਰੂ ਸੋਚ ਹੀ ਪ੍ਰਗਟ ਕੀਤੀ ਹੈ।

ਬੂਟਾ ਦੁਨੇਵਾਲ ਦੇ ਲਿਖੇ ਗੀਤ ਕੲੀ ਨਾਮਵਰ ਗਾਇਕ ਅਤੇ ਗਾਇਕਾਂ ਗਾ ਚੁੱਕੇ ਹਨ। ਇਸ ਸਮੇਂ ਉੱਨਾਂ ਦੇ ਦੋ ਗੀਤ ਗਗਨ ਚੀਮਾਂ ਦੀ ਆਵਾਜ਼ ਵਿੱਚ ਫੁਲਕਾਰੀ ਤੇ ਵੰਗ, ਮਾਰਕੀਟ ਵਿੱਚ ਧੁੰਮਾਂ ਪਾ ਰਹੇ ਹਨ। ਇਸ ਤੋਂ ਇਲਾਵਾ ਸੁਰਮੁਖ ਸ਼ਾਇਰ, ਦਵਿੰਦਰ ਬਰਾੜ, ਜੱਸ ਸੰਧੂ, ਦੀਪ ਢਿੱਲੋਂ ਆਦਿ ਗਾਇਕਾ ਨੇ ਗਾਏ ਹਨ। ਮੌਜੂਦਾ ਚਰਚਾ ਵਿੱਚ ਗੀਤ ਵੰਗ ਤੇ ਫੁਲਕਾਰੀ ਨੂੰ ਦੇਸ਼ ਵਿਦੇਸ਼ ਵਿੱਚ ਸਰੋਤਿਆਂ ਵੱਲੋਂ ਬੇਹੱਦ ਪਿਆਰ ਮਿਲ ਰਿਹਾ ਹੈ। ਲਿਖਣ ਤੋਂ ਇਲਾਵਾ ਬੂਟਾ ਦੁਨੇਕੇ ਫਿਲਮ ਜ਼ੋਰਾ ਦਸ ਨੰਬਰੀ ਤੇ ਬਲੈਕੀਆਂ ਵਿੱਚ ਵੀ ਆਪਣਾ ਰੋਲ ਅਦਾ ਕਰ ਚੁੱਕਾ ਹੈ। ਪੰਜਾਬ ਦੀ ਜਵਾਨੀ ਨੂੰ ਸੇਧ ਵਾਲੀਆਂ ਸੱਚੀਆਂ ਕਲਮਾਂ ਬੁਲੰਦ ਕਰਨ ਦੀ ਅੱਜ ਬਹੁਤ ਲੋੜ ਹੈ।ਇਸ ਵਿਰਸੇ ਦੇ ਵਾਰਸ ਕਲਮ ਦੇ ਧਨੀ ਨੂੰ ਵਾਹਿਗੁਰੂ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖ਼ਸ਼ੇ।
ਸੁਖਚੈਨ ਸਿੰਘ, ਠੱਠੀ ਭਾਈ,
8437932924