ਰਜਨੀ ਵਾਲੀਆ

ਰਿਸ਼ਤਿਆਂ ਦੀ ਸਮਝ,
ਉਦੋਂ ਆਉਂਦੀ ਹੈ।
ਜਦੋਂ ਪੈਂਦੀ ਹੈ ਉਹਨਾਂ,
ਦੀ ਬੇਇੰਤਹਾਂ ਜਰੂਰਤ।
ਅਕਸਰ ਲੋਕ,
ਦੁੱਖ ਵਿੱਚ ਨਹੀਂ,
ਸੁੱਖ ਵਿੱਚ ਸਾਥ ਦੇਂਦੇ ਨੇਂ।
ਗਮੀਂ ਚ ਗਮ ਨਈਂ,
ਵੰਡਾਉਂਦੇ,
ਖੁਸ਼ੀ ਚ ਖੁਸ਼ ਹੋਣ,
ਆ ਜਾਂਦੇ ਨੇਂ ਲੋਕ।
ਲੋਕੀ ਗਰੀਬੀ ਵੇਲੇ,
ਰੋਟੀ ਮੂੰਹ ਚ ਪਾਉਣ,
ਨਈਂ ਆਉਂਦੇ।
ਸਗੋਂ ਅਮੀਰੀ ਵਿੱਚ,
ਤੁਹਾਡੇ ਘਰੋਂ ਖਾਣ,
ਆ ਜਾਂਦੇ ਨੇਂ।
ਬਦਨਸੀਬੀ ਚ ਬਿਹਤਰ,
ਨਈਂ ਕਰਦੇ।
ਸਗੋਂ ਖੁਸ਼ਨਸੀਬੀ ਚ,
ਗਰਜ਼ ਪੂਰੀ ਕਰਨ,
ਲਈ ਬਿਨਾਂ ਬੁਲਾਏ,
ਆ ਜਾਂਦੇ ਨੇਂ ਲੋਕ।
ਫੇਰ ਦੇਂਦਾ ਹੈ ਸਾਥ,
ਕੌਣ ਤੇ ਕਿੰਨਾਂ,
ਕੋਈ ਕਿਸੇ ਦਾ ਸਾਥ,
ਨੀ ਦੇਂਦਾ ਸਭ ਮਤਲਬ,
ਨੂੰ ਭਰੀਆਂ ਜੇਬਾਂ ਵਾਲੇ,
ਲੱਭਦੇ ਫਿਰਦੇ ਨੇ ਲੋਕ।
ਖੂਨ ਪਾਣੀਂ ਬਣਕੇ,
ਵਹਿੰਦਾ ਹੈ ਅੱਜ ਕੱਲ,
ਲੋਕਾਂ ਦੀਆਂ ਰਗਾਂ ਵਿੱਚ।
ਕੋਈ ਮਾਣ ਨਹੀਂ,
ਕਿਸੇ ਤੇ ਨਾਂ ਹੀ ਕੋਈ,
ਏਥੇ ਆਪਣਾਂ ਹੈ।
ਸਭ ਜੇਬ ਅੰਦਰ,
ਗਿਰਗਿਟਿਜ਼ਮ ਦੀ,
ਡਿਗਰੀ ਲਈ ਫਿਰਦੇ ਨੇ।
ਮੌਕਾ ਵੇਖ ਕੇ,
ਰੰਗ ਬਦਲਣ ਲਈ।
ਮੂੰਹ ਤੇ ਮੁਖੌਟੇ ਪਾਈ,
ਸ਼ਿਕਾਰ ਹੋਣ ਨੂੰ ਨਹੀਂ,
ਸ਼ਿਕਾਰ ਕਰਨ ਨੂੰ ਤੁਰੇ,
ਫਿਰਦੇ ਨੇ ਲੋਕ।
ਤੇ ਰਜਨੀ,
ਸਮਝਦੀ ਏ ਕਿ,
ਸਭ ਓਦੇ ਵਰਗੇ,
ਮਿਲਾਪੜੇ,
ਮਦਦਗਾਰ,
ਇਮਾਨਦਾਰ,
ਤੇ,
ਕੌਲ ਕੇ ਪੱਕੇ,
ਸੱਚ ਤੇ ਪਹਿਰਾ,
ਦੇਣ ਵਾਲੇ ਨੇਂ,
ਲੋਕ।