6.9 C
United Kingdom
Thursday, May 15, 2025

More

    ਕਰੋਨਾ ਵਾਇਰਿਸ ਦੀ ਤਰਨਤਾਰਨ ਇਲਾਕੇ ਵਿੱਚ ਦਸਤਕ

    ਤਰਨਤਾਰਨ (ਪੰਜ ਦਰਿਆ ਬਿਊਰੋ)

    ਤਰਨਤਾਰਨ ਜ਼ਿਲ੍ਹਾ ਜੋ ਹੁਣ ਤੱਕ ਗਰੀਨ ਜ਼ੋਨ ਵਿਚ ਗਿਣਿਆ ਜਾ ਰਿਹਾ ਸੀ , ਪਰ ਅੱਜ “ਪੰਜ ਦਰਿਆ” ਨੂੰ ਮਿਲੀ ਰਿਪੋਰਟ ਮੁਤਾਬਕ 6 ਵਿਅਕਤੀ ਜਿਹਨਾਂ ਵਿਚ ਪੰਜ ਮਰਦ ਅਤੇ ਇਕ ਔਰਤ ਸ਼ਾਮਲ ਹੈ ਕਰੋਨਾ ਪਾਜ਼ਿਟਿਵ ਪਾਏ ਗਏ ਹਨ । ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦੇ ਦੱਸਣ ਮੁਤਾਬਕ ਮਹਾਂਰਾਸ਼ਟਰ ਦੇ ਸ਼੍ਰੀ ਹਜ਼ੂਰ ਸਾਹਿਬ ਤੋਂ ਤਰਨਤਾਰਨ ਵਾਪਸ ਪਰਤੇ 14 ਸ਼ਰਧਾਲੂਆਂ ਦੇ ਸੈਂਪਲ ਲਏ ਗਏ ਸਨ ਅਤੇ ਅੱਜ ਆਈ ਰਿਪੋਰਟ ਮੁਤਾਬਕ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੁਰਸਿੰਘਵਾਲਾ ਦੇ ਪੰਜ ਵਿਅਕਤੀ ਕਰੋਨਾ ਪਾਜ਼ਿਟਿਵ ਪਾਏ ਗਏ ਹਨ । ਇਸੇ ਤਰਾਂ ਪਿੰਡ ਬਾਸਰਕੇ ਦੀ ਇਕ ਔਰਤ ਵੀ ਕਰੋਨਾ ਪਾਜ਼ਿਟਿਵ ਪਾਈ ਗਈ ਹੈ। ਇਸ ਤਰਾਂ ਤਰਨਤਾਰਨ ਜ਼ਿਲ੍ਹੇ ਵਿਚ 6 ਸ਼ਰਧਾਲੂ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਸੁਰਸਿੰਘਵਾਲਾ ਪੂਰੀ ਤਰਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਕਰੋਨਾ ਪਾਜ਼ਿਟਿਵ ਪਾਏ ਗਏ ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਕਾਂਤਵਾਸ ਕਰਕੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!