ਮਿੰਟੂ ਖੁਰਮੀ ਹਿੰਮਤਪੁਰਾ/ਪੰਜ ਦਰਿਆ ਬਿਊਰੋ
ਗੱਗੂ ਧੂੜਕੋਟ ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਨਜ਼ਦੀਕ ਪੈਂਦੇ ਮਰਹੂਮ ਗਾਇਕ ਗੀਤਕਾਰ ਗੁਰਨਾਮ ਗਾਮੇ ਦੇ ਪਿੰਡ ਧੂੜਕੋਟ ਪਿੰਡ ਦਾ ਵਸਨੀਕ ਅਤੇ ਗੁਰਨਾਮ ਗਾਮੇ ਦਾ ਸ਼ਗਿਰਦ ਵੀ ਹੈ, ਗੱਗੂ ਧੂੜਕੋਟ ਪੰਜਾਬ ਪੁਲਿਸ ਦਾ ਮੁਲਾਜ਼ਮ ਵੀ ਹੈ। ਅਦਾਰਾ ਪੰਜ ਦਰਿਆ ਗੱਗੂ ਧੂੜਕੋਟ ਦੇ ਗੀਤ ” ਸੱਚ ਜਿਹਾ ਨਹੀ ਆਉਂਦਾ” ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਦੀ ਕਾਮਨਾ ਕਰਦਾ ਹੈ। ਗੱਗੂ ਸ਼ਾਬਾਸ਼ ਦਾ ਹੱਕਦਾਰ ਹੈ ਜਿਸਨੇ ਆਪਣੇ ਉਸਤਾਦ ਨੂੰ ਸਮਰਪਿਤ ਗੀਤ ਲਿਖ ਕੇ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਹੈ।