ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਐਲਨ ਮਸਕ ਵਿਚਕਾਰ ਅਮਰੀਕਾ ਵਿੱਚ ਵਿੱਚ ਪੜ੍ਹ ਰਹੇ ਹਰ ਨੌਜਵਾਨਾਂ ਨੂੰ ਗਰੀਨ ਕਾਰਡ ਦੇਣ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਜਾਣਕਾਰੀ ਮੁਤਾਬਕ ਐਲੋਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿਟਰ) ‘ਤੇ ਲਿਖਿਆ ਕਿ ਤੁਸੀਂ ਅਮਰੀਕਾ ਨੂੰ ਜੇਤੂ ਬਣਾਉਣਾ ਚਾਹੁੰਦੇ ਹੋ ਜਾਂ ਲੂਜ਼ਰ। ਜੇਕਰ ਤੁਸੀਂ ਦੁਨੀਆ ਦੀ ਸਭ ਤੋਂ ਵਧੀਆ ਪ੍ਰਤਿਭਾ ਨੂੰ ਕਿਸੇ ਹੋਰ ਦੇਸ਼ ਵਿੱਚ ਕੰਮ ਕਰਨ ਲਈ ਭੇਜਦੇ ਹੋ, ਤਾਂ ਅਮਰੀਕਾ ਦਾ ਨੁਕਸਾਨ ਹੋ ਜਾਵੇਗਾ। ਜੇਕਰ ਤੁਸੀਂ ਇੱਥੇ ਪ੍ਰਤਿਭਾ ਨੂੰ ਰੋਕਦੇ ਹੋ ਤਾਂ ਤੁਸੀਂ ਅਮਰੀਕਾ ਨੂੰ ਜੇਤੂ ਬਣਾ ਸਕਦੇ ਹੋ। ਮਸਕ ਨੇ ਇੱਥੋਂ ਤੱਕ ਕਿਹਾ ਕਿ ਸਿਲੀਕਾਨ ਵੈਲੀ ਵਿੱਚ ਇੰਜੀਨੀਅਰਿੰਗ ਪ੍ਰਤਿਭਾ ਦੀ ਹਮੇਸ਼ਾ ਕਮੀ ਰਹੀ ਹੈ। ਜ਼ਿਕਰਯੋਗ ਹੈ ਕਿ ਇੱਕ ਰਿਪੋਰਟ ਮੁਤਾਬਕ ਇਕੱਲੇ ਸੈਮੀਕੰਡਕਟਰ ਇੰਡਸਟਰੀ ਨੂੰ ਸਾਲ 2032 ਤੱਕ 1.60 ਇੰਜੀਨੀਅਰਾਂ ਦੀ ਲੋੜ ਹੈ। ਇਸ ਉਦਯੋਗ ਨੂੰ ਅੱਗੇ ਲਿਜਾਣ ਲਈ 250 ਬਿਲੀਅਨ ਡਾਲਰ ਤੋਂ ਵੱਧ ਦੇ ਨਿਵੇਸ਼ ਦੀ ਲੋੜ ਹੋਵੇਗੀ। ਐਲੋਨ ਮਸਕ ਦੇ ਅਨੁਸਾਰ, ਏਆਈ ਮਾਹਿਰਾਂ ਦੀ ਮੰਗ ਇਸ ਸਮੇਂ ਸਭ ਤੋਂ ਵੱਧ ਹੈ ਅਤੇ ਦੇਸ਼ ਵਿਚ ਪ੍ਰਤਿਭਾ ਵੀ ਤੇਜ਼ੀ ਨਾਲ ਪੈਦਾ ਹੋਣੀ ਚਾਹੀਦੀ ਹੈ। ਜੇਕਰ ਮਾਹਿਰਾਂ ਦੀ ਕਮੀ ਹੁੰਦੀ ਹੈ ਤਾਂ ਏਆਈ ਤੋਂ ਲੈ ਕੇ ਸੈਮੀਕੰਡਕਟਰ ਤੱਕ ਸਾਰੇ ਉਦਯੋਗਾਂ ਨੂੰ ਨੁਕਸਾਨ ਹੋਵੇਗਾ। ਇਸ ਦੇ ਨਾਲ ਹੀ ਸੇਲਸਫੋਰਸ ਡਾਟ ਕਾਮ ਦੇ ਸੀਈਓ ਮਾਰਕ ਬੇਨੀਓਫ ਨੇ ਐਲੋਨ ਮਸਕ ਦੇ ਇਸ ਮੁੱਦੇ ’ਤੇ ਆਪਣੀ ਰਾਏ ਜ਼ਾਹਰ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, ‘ਕੀ ਅਸੀਂ ਅਮਰੀਕੀ ਯੂਨੀਵਰਸਿਟੀਆਂ ਤੋਂ ਡਿਗਰੀਆਂ ਲੈਣ ਵਾਲਿਆਂ ਨੂੰ ਯੂਐਸ ਗ੍ਰੀਨ ਕਾਰਡ ਦੇ ਸਕਦੇ ਹਾਂ? ਸਾਡੀਆਂ ਯੂਨੀਵਰਸਿਟੀਆਂ ਵਿੱਚੋਂ ਆਉਣ ਵਾਲੀਆਂ ਬਿਹਤਰੀਨ ਪ੍ਰਤਿਭਾਵਾਂ ਨੂੰ ਦੇਸ਼ ਤੋਂ ਬਾਹਰ ਜਾਣ ਦੀ ਬਜਾਏ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਹੀ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਸਾਡੀ ਆਰਥਿਕਤਾ ਨੂੰ ਅੱਗੇ ਵਧਾਉਣ ਅਤੇ ਮਜ਼ਬੂਤ ਕਰਨ ਵਿੱਚ ਯੋਗਦਾਨ ਪਾ ਸਕ