ਕਾਲਾਂਵਾਲੀ (ਰੇਸ਼ਮ ਸਿੰਘ ਦਾਦੂ) ਨੇੜਲੇ ਪਿੰਡ ਤਿਲੋਕੇਵਾਲਾ ਵਿਖੇ ਸੱਚਖੰਡਵਾਸੀ ਬ੍ਰਹਗਿਆਨੀ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ‘ਮਤਵਾਲਾ’ ਦੀ ਪਵਿੱਤਰ ਯਾਦ ਵਿੱਚ 33 ਵੀਂ ਸਲਾਨਾ ਬਰਸੀ ਮਨਾਈ ਜ਼ਾ ਰਹੀ ਹੈ ਇਸ ਵਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਨਿਰਮਲਸਰ ਸਾਹਿਬ,ਤਿਲੋਕੇਵਾਲਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਮੀਤ ਸਿੰਘ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ 17 ਜਨਵਰੀ ਨੂੰ ਮਨਾਈ ਜਾਂਦੀ ਹੈ ਇਸ ਵਾਰ ਵੀ 17 ਜਨਵਰੀ 2024 (4 ਮਾਘ) ਦਿਨ ਸ਼ੁੱਕਰਵਾਰ ਵਾਲੇ ਦਿਨ ਸ਼੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਜਾਣਗੇ ਅਤੇ ਭੋਗ ਤੋਂ ਉਪਰੰਤ ਮਹਾਨ ਗੁਰਮਤਿ ਸਮਾਗਮ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਕਰਵਾਏ ਜਾਂਦੇ ਹਨ। ਇਸ ਵਿਚ ਧਾਰਮਿਕ ,ਸਮਾਜਿਕ , ਸੰਤ ਮਹਾਪੁਰਖ ਢਾਡੀ ਰਾਗੀ ਕਥਾ ਵਾਚਕ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ । ਇਸ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਨਿਰਮਲਸਰ ਸਾਹਿਬ ਪਿੰਡ ਤਿਲੋਕੇਵਾਲਾ ਵਿਖੇ ਲੜੀ ਦੇ ਚਲਦਿਆਂ ਅੱਜ ਤੀਜੀ ਸਿਫਟ ਦੇ ਨੌਂ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ । ਅਤੇ ਅਗਲੀ ਲੜੀ ਦੇ ਚੌਥੀ ਸਿਫਟ ਦੇ ਸੱਤ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਜਿਨ੍ਹਾਂ ਦੇ ਭੋਗ 24 ਦਸੰਬਰ ਦਿਨ ਮੰਗਲਵਾਰ ਨੂੰ ਭੋਗ ਪਾਏ ਜਾਣਗੇ। ਇਸ ਮੌਕੇ ਸੰਤ ਗੁਰਮੀਤ ਸਿੰਘ ਜੀ ਨੇ ਬੋਲਦਿਆਂ ਸੱਚਖੰਡ ਵਾਸੀ ਬ੍ਰਹਮ ਗਿਆਨੀ ਸ੍ਰੀ ਮਾਨ ਸੰਤ ਬਾਬਾ ਮੋਹਣ ਸਿੰਘ ਜੀ ਮਤਵਾਲਾ ਜੀ ਦੇ ਬਾਰੇ ਚਾਨਣਾ ਪਾਇਆ ਅਤੇ ਚੱਲ ਰਹੇ ਪੋਹ ਮਹੀਨੇ ਬਾਰੇ ਚਾਰੇ ਸਾਹਿਬਜ਼ਾਦੇ ਅਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਰਿਵਾਰ ਦੀ ਸ਼ਹਾਦਤ ਬਾਰੇ ਸੰਗਤਾਂ ਨੂੰ ਇਤਿਹਾਸ ਸੁਣਾਇਆ ਤੇ ਨਾਲ ਹੀ ਜਾਪ ਸਾਹਿਬ ਚੋਪਈ ਸਾਹਿਬ ਤੇ ਮੂਲ ਮੰਤਰ ਦੇ ਪਾਠ ਕਰਨ ਦੀ ਸੰਗਤਾਂ ਨੂੰ ਅਪੀਲ ਕੀਤੀ ਅਤੇ ਧਾਰਮਿਕ ਸਮਾਜਿਕ ਸੰਸਥਾਵਾਂ ਸੰਗਤਾਂ ਦਾ ਪਹੁੰਚਣ ਤੇ ਧੰਨਵਾਦ ਕਰਦਿਆਂ ਸਰੋਪਾਓ ਦੇ ਕੇ ਸਨਮਾਨਿਤ ਕੀਤਾ। ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।