2.9 C
United Kingdom
Sunday, April 6, 2025

More

    ਚੰਦਰਮਾ ਦੀ ਉਤਪਤੀ ਬਾਰੇ ਨਵੀਂ ਥਿਉਰੀ ਨਾਲ ਕਈ ਰਹੱਸਾਂ ਤੋਂ ਪਰਦਾ ਉਠੇਗਾ

    ਛੋਟੇ ਬੱਚੇ ਧਰਤੀ ਦੇ ਇਕਲੌਤੇ ਕੁਦਰਤੀ ਉਪਗ੍ਰਹਿ ਚੰਦਰਮਾ ਨੂੰ ਚੰਦਾ ਮਾਮਾ ਕਹਿ ਕੇ ਬੁਲਾਉਂਦੇ ਹਨ। ਧਰਤੀ ਨੂੰ ਅਸੀਂ ਧਰਤੀ ਮਾਂ ਕਹਿ ਕੇ ਬੁਲਾਉਂਦੇ ਹਾਂ। ਆਖਿਰ ਇਹ ਕਿਸ ਤਰ੍ਹਾਂ ਦਾ ਸੰਬੰਧ ਹੈ? ਇਹ ਦੋਵੇਂ ਭੈਣ ਭਰਾ ਕਿਵੇਂ ਬਣੇ ‘ਤੇ ਕਿਉਂ ਅਖਵਾਏ? ਇੱਕ ਮਕਬੂਲ ਅਤੇ ਪ੍ਰ ਵਾਨਿਤ ਵਿਗਿਆਨਿਕ ਵਿਚਾਰਧਾਰਾ ਦੇ ਅਨੁਸਾਰ ਕਰੋੜਾਂ ਸਾਲ ਪਹਿਲਾਂ ਇੱਕ ਥੀਆ ਨਾਂ ਦਾ ਗ੍ਰਹਿ ਘੁੰਮਦੇ ਘੁਮਾਉਂਦੇ ਧਰਤੀ ਦੇ ਨਾਲ ਆ ਟਕਰਾਇਆ। ਇਸ ਤਰ੍ਹਾਂ ਬਹੁਤ ਸਾਰੇ ਛੋਟੇ ਵੱਡੇ ਟੁਕੜੇ ਆਕਾਸ਼ ਵਿੱਚ ਖਿਲਰ ਗਏ। ਗਿਆ। ਥੀਆ-ਧਰਤੀ ਦੀ ਟੱਕਰ ਤੋਂ ਬਾਅਦ ਥੀਆ ਦੇ ਮਲਬੇ ਨੇ ਧਰਤੀ ਦੁਆਲੇ ਚਮਕਦਾਰ ਰਿੰਗ ਬਣਾ ਦਿੱਤੇ ਛੱਲੇ ਬਣਾ ਦਿੱਤੇ ਜੋ ਅੱਜ ਕੱਲ ਦੇ ਸ਼ਨੀ ਦੇ ਛੱਲਿਆਂ ਵਰਗੇ ਦਿਖਾਈ ਦਿੰਦੇ ਸਨ। ਸਮਾਂ ਪਾ ਕੇ ਇਹ ਟੁਕੜੇ ਹੀ ਇਕੱਠੇ ਹੋਏ। ਸਮਾਂ ਪਾ ਕੇ ਇਹ ਛੱਲੇ ਧਰਤੀ ਦੀ ਸੀਮਾ ਤੋਂ ਤਾਂ ਬਾਹਰ ਹੋ ਗਏ ਪਰ ਇਕੱਠੇ ਹੋ ਕੇ ਧਰਤੀ ਦੀ ਖਿੱਚ ਦੇ ਅੰਦਰ ਹੀ ਰਹੇ ਅਤੇ ਧਰਤੀ ਦੇ ਆਲੇ ਦੁਆਲੇ ਚੱਕਰ ਕੱਢਣ ਲੱਗ ਗਏ ਜਿਸ ਨੂੰ ਅੱਜ ਅਸੀਂ ਚੰਦਰਮਾ ਆਖਦੇ ਹਾਂ । ਇਸ ਤਰ੍ਹਾਂ ਨਵੀਨ ਧਰਤੀ ਅਤੇ ਚੰਦਰਮਾ ਦਾ ਨਿਰਮਾਣ ਥੀਆ ਦੀ ਟੱਕਰ ਤੋਂ ਬਾਅਦ ਇਕੱਠੇ ਤੌਰ ਤੇ ਹੋਇਆ । ਇਸ ਲਈ ਇਹਨਾਂ ਦੋਨਾਂ ਨੂੰ ਭੈਣ-ਭਰਾ ਦਾ ਰੁਤਬਾ ਦਿੱਤਾ ਜਾਂਦਾ ਹੈ । ਇਸੇ ਨੂੰ ਅਸੀਂ ਚੰਦਰਮਾ ਕਹਿ ਕੇ ਬੁਲਾਉਂਦੇ ਹਾਂ ।

    ਪਰ ਲੰਬੇ ਸਮੇਂ ਤੋਂ ਮੰਨੀ ਜਾਂਦੀ ਇਸ ਥਿਊਰੀ ਨੂੰ ਪੈਨ ਸਟੇਟ ਯੂਨੀਵਰਸਿਟੀ ਦੇ ਖੋਜੀਆਂ ਨੇ ਬਦਲ ਕੇ ਰੱਖ ਦਿੱਤਾ ਹੈ। ਹੁਣ ਉਹਨਾਂ ਨੇ ਇੱਕ ਨਵਾਂ ਸਿਧਾਂਤ ਪੇਸ਼ ਕੀਤਾ ਹੈ । ਇਸ ਅਨੁਸਾਰ ਚੰਦਰਮਾ ਮੂਲ ਤੌਰ ਤੇ ਦੋ ਵੱਡੇ ਪਹਾੜਾਂ (ਚੱਟਾਨਾਂ) ਦੇ ਜੋੜੇ ਦਾ ਹਿੱਸਾ ਸੀ, ਜਿਹੜੇ ਇੱਕ ਦੂਜੇ ਦੇ ਆਲੇ ਦੁਆਲੇ ਚੱਕਰ ਲਗਾ ਰਹੇ ਸਨ। ਜਦੋਂ ਇਹ ਚੱਕਰ ਲਗਾਉਂਦੇ ਹੋਏ ਧਰਤੀ ਦੇ ਨੇੜਿਓਂ ਲੰਘੇ ਤਾਂ ਧਰਤੀ ਦੇ ਗੁਰਤਾ ਬਲ ਨੇ ਇਹਨਾਂ ਵਿੱਚੋਂ ਇੱਕ ਨੂੰ ਆਪਣੇ ਵੱਲ ਖਿੱਚ ਲਿਆ। ਜਦੋਂ ਕਿ ਦੂਜਾ ਪੁਲਾੜ ਵਿੱਚ ਕਿਤੇ ਦੂਰ ਚਲਾ ਗਿਆ ਅਤੇ ਸਾਡੀ ਅੱਖ, ਪਹੁੰਚ ਅਤੇ ਪ੍ਰੀਖਣ-ਨਰੀਖਣ ਨਜ਼ਰ ਤੋਂ ਅਲੋਪ ਹੋ ਗਿਆ। ਇਹਨਾਂ ਵਿੱਚੋਂ ਧਰਤੀ ਦੀ ਖਿੱਚ ਅੰਦਰ ਆਇਆ ਟੁਕੜਾ ਧਰਤੀ ਦੇ ਆਲੇ ਦੁਆਲੇ ਚੱਕਰ ਕੱਢਣ ਲੱਗ ਪਿਆ ਅਤੇ ਗੋਲ ਰੂਪ ਅਖਤਿਆਰ ਕਰਕੇ ਚੰਦਰਮਾ ਬਣ ਗਿਆ। ਹੁਣ ਤੱਕ ਸਾਡੇ ਕੋਲ ਸਿਰਫ ਇੱਕੋ ਥਿਊਰੀ ਸੀ ਜਿਸ ਅਨੁਸਾਰ ਅਸੀਂ ਇਹ ਮੰਨਦੇ ਸੀ ਕਿ ਚੰਦਰਮਾ ਦੀ ਪੈਦਾਇਸ਼ ਸਿਰਫ ਥੀਆ-ਧਰਤੀ ਟੱਕਰ ਨਾਲ ਹੀ ਹੋਈ ਹੈ। ਸਾਡੇ ਕੋਲ ਇਸ ਨੂੰ ਸਮਝਣ ਲਈ ਕੋਈ ਹੋਰ ਚਾਰਾ, ਸਿਧਾਂਤ ਜਾਂ ਥਿਉਰੀ ਹੀ ਨਹੀਂ ਸੀ। ਪਰ ਹੁਣ ਜਿਹੜੀ ਨਵੀਂ ਬਾਇਨਰੀ ਸਿਸਟਮ ਥਿਊਰੀ ਪ੍ਰੋਫੈਸਰ ਡੈਰੀਨ ਵਿਲੀਅਮਸ ਅਤੇ ਉਹਨਾਂ ਦੀ ਟੀਮ ਨੇ ਪੇਸ਼ ਕੀਤੀ ਹੈ, ਉਸ ਨੇ 40 ਸਾਲ ਪੁਰਾਣੀ ਜਿਹੜੀ ਥਿਊਰੀ ਸਾਨੂੰ ਪਤਾ ਸੀ, ਉਸ ਉੱਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ।

    ਪੁਰਾਣੀ ਇੰਪੈਕਟ ਥਿਊਰੀ ਜਿਸ ਅਨੁਸਾਰ ਧਰਤੀਥੀਆ ਟੱਕਰ ਵਿੱਚ ਚੰਦਰਮਾ ਦਾ ਨਿਰਮਾਣ ਹੋਇਆ ਸੀ, ਦੇ ਜਿਆਦਾ ਮਕਬੂਲ ਜਾਂ ਪਰਵਾਨਤ ਹੋਣ ਦਾ ਕਾਰਨ ਇਹ ਸੀ ਕਿ ਚੰਦਰਮਾ ਦੀ ਸੰਰਚਨਾ ਨਾਲ ਉਹ ਕਾਫੀ ਮਿਲਦੀ ਜੁਲਦੀ ਨਜ਼ਰ ਆਉਂਦੀ ਸੀ। ਪਰ ਕਈ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇ ਚੰਦਰਮਾ ਟੁੱਟੇ ਹੋਏ ਟੁਕੜਿਆਂ ਨੂੰ ਮਿਲ ਕੇ ਬਣਿਆ ਹੁੰਦਾ ਤਾਂ ਉਸ ਨੇ ਧਰਤੀ ਦੇ ਆਲੇ ਦੁਆਲੇ ਜਿਆਦਾ ਨੇੜੇ ਤੋਂ ਚੱਕਰ ਲਗਾਉ ਣੇ ਸੀ ਭਾਵ ਜਿੰਨੀ ਚੰਦਰਮਾ ਧਰਤੀ ਦੀ ਦੂਰੀ ਹੁਣ ਹੈ ਉਸ ਤੋਂ ਦੂਰੀ ਘੱਟ ਹੋਣੀ ਚਾਹੀਦੀ ਸੀ।

    ਚੰਦਰਮਾ ਦਾ ਆਰਬਿਟ ਧਰਤੀ ਦੀ ਭੂ-ਮਧ ਰੇਖਾ ਦੇ ਤਲ ਦੇ ਮੁਕਾਬਲੇ ਤੇ 7 ਡਿਗਰੀ ਝੁਕਿਆ ਹੋਇਆ ਹੈ। ਪੁਰਾਣੀ ਥਿਊਰੀ ਇਸ ਦਾ ਕਾਰਨ ਨਹੀਂ ਦੱਸ ਸਕੀ। ਇਸ ਨੂੰ ਸਮਝਣ ਲਈ ਪ੍ਰੋਫੈਸਰ ਵਿਲੀਅਮ ਨੇ ਨੈਪਚੁਨ ਗ੍ਰਹਿ ਦੇ ਸਭ ਤੋਂ ਵੱਡੇ ਉਪਗ੍ਰਹਿ ਟਰਾਈਟਨ ਦੀ ਉਦਾਹਰਨ ਦਿੱਤੀ ਹੈ। ਨੈਪਚੁਨ ਦੇ ਪਰਲੇ ਪਾਸੇ ਮੌਜੂਦ ਕਾਇਪਰ ਬੈਲਟ ਵਿੱਚ ਬਹੁਤ ਸਾਰੇ ਪੱਥਰਾਂ ਦੇ ਟੁਕੜੇ ਭਾਵ ਪਿੰਡ ਹਨ। ਜਿਨਾਂ ਵਿੱਚੋਂ 10 ਫੀਸਦੀ ਬਾਈਨਰੀ ਸਿਸਟਮ ਦਾ ਹਿੱਸਾ ਹਨ। ਸਾਡੇ ਚੰਦਰਮਾ ਦੀ ਤਰ੍ਹਾਂ ਹੀ ਨੈਪਚੁਨ ਦੇ ਇਸ ਉਪਗ੍ਰਹਿ ਟਰਾਈਟਨ ਦਾ ਔਰਬਿਟ ਵੀ ਨੈਪਚੁਨ ਦੀ ਭੂ-ਮਧ ਰੇਖਾ ਤੇ 67 ਡਿਗਰੀ ਝੁਕਿਆ ਹੋਇਆ ਹੈ।

    ਇਸ ਤਰ੍ਹਾਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਨਵੀਂ ਬਾਈਨਰੀ ਥਿਓਰੀ ਚੰਦਰਮਾ ਦੇ ਕਈ ਛੁਪੇ ਹੋਏ ਰਾਜ ਬਾਹਰ ਕੱਢੇਗੀ ਅਤੇ ਸਾਨੂੰ ਚੰਦਰਮਾ ਦੀ ਉਤਪਤੀ ਦਾ ਸਹੀ ਕਾਰਨ ਪਤਾ ਲੱਗ ਸਕੇਗਾ।

    ਸੰਜੀਵ ਝਾਂਜੀ ਜਗਰਾਉਂ

    ਮੋ : 8004910000

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!