ਕਾਲਾਂਵਾਲੀ (ਰੇਸ਼ਮ ਸਿੰਘ ਦਾਦੂ)- ਸ਼ਨੀਵਾਰ ਨੂੰ ਹਰਿਆਣਾ ਗੁਰਦੁਆਰਾ ਮੈਨੇਜਿੰਗ ਕਮੇਟੀ ਦੁਆਰਾ ਸੰਚਾਲਤ ਸਕੂਲ ਸੰਤ ਮੋਹਨ ਸਿੰਘ ਮਤਵਾਲਾ ਪਬਲਿਕ ਸਕੂਲ ਤਿਲੋਕੇਵਾਲਾ ਦੇ ਨਰਸਰੀ ਵਿੰਗ ਦੇ ਬੱਚਿਆਂ ਨੇ ਲਾਇਆ ਇੱਕ ਰੋਜ਼ਾ ਟੂਰ ਬਠਿੰਡਾ ਦੇ ਚੇਤਕ ਪਾਰਕ ਅਤੇ ਫਨ ਫੀਅਰ ਦਿਖਾਇਆ ਗਿਆ। ਇਸ ਮੇਲੇ ਵਿੱਚ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਦਾ ਆਨੰਦ ਮਾਣਿਆ ਅਤੇ ਚੇਤਕ ਪਾਰਕ ਵਿੱਚ ਬੱਚਿਆਂ ਨੇ ਭਾਰਤੀ ਫੌਜ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਬੱਚਿਆਂ ਦੇ ਨਾਲ ਨਰਸਰੀ ਵਿੰਗ ਦੀਆਂ ਮਹਿਲਾ ਅਧਿਆਪਕ ਸੁਖਦੀਪ ਕੌਰ, ਕੁਲਵਿੰਦਰ ਕੌਰ, ਨਵਦੀਪ ਕੌਰ, ਅਮਨਦੀਪ ਕੌਰ, ਸਿਮਰਜੀਤ ਕੌਰ, ਗੁਰਪਿਆਰ ਕੌਰ ਬੱਚਿਆਂ ਦੇ ਨਾਲ ਸਨ। ਬੱਚਿਆਂ ਦੀ ਦੇਖਭਾਲ ਲਈ ਕਰਮਜੀਤ ਕੌਰ, ਸੁਖਦੀਪ ਕੌਰ ਅਤੇ ਸਤਨਾਮ ਸਿੰਘ ਸਹਾਇਕ ਸਨ।