7 C
United Kingdom
Friday, March 6, 2026

More

    22% ਪੰਜਾਬੀ ਬੱਚਿਆਂ ਨੇ 78% ਨੂੰ ਆਖਿਆ ‘ਆਓ ਪੰਜਾਬੀ ਵੀ ਸਿੱਖੀਏ’

    -ਕੂਕ ਸਮਾਚਾਰ ਤੋਂ ਮੈਡਮ ਕੁਲਵੰਤ ਕੌਰ, ਰੇਡੀਓ ਸਪਾਈਸ ਤੋਂ ਸ. ਪਰਮਿੰਦਰ ਸਿੰਘ ਅਤੇ ਪੰਜਾਬ ਤੋਂ ਓਤੀਆਰੋਆ ਚੈਨਲ ਤੋਂ ਸ. ਹਰਜੋਤ ਸਿੰਘ ਪਹੁੰਚੇ
    ਔਕਲੈਂਡ (-ਹਰਜਿੰਦਰ ਸਿੰਘ ਬਸਿਆਲਾ-) ਨਿਊਜ਼ੀਲੈਂਡ ਦੇ ਵਿਚ ‘ਪੰਜਵਾਂ ਪੰਜਾਬੀ ਭਾਸ਼ਾ’ ਭਾਵੇਂ 7 ਦਿਨਾਂ ਦੇ ਜਸ਼ਨਾਂ ਨੂੰ ਦਰਸਾਉਂਦਾ ਹੈ, ਪਰ ਜਸ਼ਨ ਤਿੰਨ ਹਫਤਿਆਂ ਤੱਕ ਕਿਤੇ ਨਾ ਕਿਤੇ ਜਾਰੀ ਰਹਿਣੇ ਹਨ ਜੋ ਕਿ ਇਸ ਵੇਲੇ ਪੰਜਾਬ ਵਿਚ ਚੱਲ ਰਹੇ ‘ਪੰਜਾਬੀ ਮਹੀਨੇ’ ਦੇ ਨਾਲ ਆਪਣੀ ਸ਼ਮੂਲੀਅਤ ਦਾ ਪ੍ਰਤੀਕ ਹਨ। ਬੀਤੇ ਕੱਲ੍ਹ ਟਾਕਾਨੀਨੀ ਸਕੂਲ ਰੋਡ ਉਤੇ ਸਥਿੱਤ ‘ਟਾਕਾਨੀਨੀ ਪ੍ਰਾਇਮਰੀ ਸਕੂਲ’ ’ਚ 5ਵਾਂ ਪੰਜਾਬੀ ਭਾਸ਼ਾ ਹਫ਼ਤਾ ਮਨਾਇਆ ਗਿਆ। ਪੰਜਾਬੀ ਭਾਸ਼ਾ ਹਫ਼ਤੇ ਦਾ ਪ੍ਰੋਗਰਾਮ ਪੂਰੇ ਸਕੂਲ ਦੀ ਬਾਲ ਸਭਾ ਦੇ ਸਾਹਮਣੇ ਰੱਖਿਆ ਗਿਆ ਅਤੇ ਵੱਡੀ ਗਿਣਤੀ ’ਚ ਮਾਪੇ ਵੀ ਆਪਣੇ ਰਵਾਇਤੀ ਪਹਿਰਾਵੇ ਨਾਲ ਆਏ। ਪੰਜਾਬੀ ਭਾਸ਼ਾ ਹਫ਼ਤੇ ਲਈ ਪੇਸ਼ਕਾਰੀਆਂ ਦੇਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰਵਾਇਤੀ ਕੱਪੜੇ ਪਾਏ ਹੋਏ ਸਨ। ਉਨ੍ਹਾਂ ਨੇ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਗਿੱਧਾ, ਭੰਗੜਾ, ਭਾਸ਼ਣ ਅਤੇ ਲੋਕ ਗੀਤ ਪੇਸ਼ ਕੀਤੇ।
    ਖਾਸ ਗੱਲ ਇਹ ਸੀ ਕਿ ਸਕੂਲ ਦੇ ਇਕ ਵਿਦਿਆਰਥੀ ਨੇ ਸਟੇਜ ਆਪ ਸੰਭਾਲੀ ਅਤੇ ਪੰਜਾਬੀ ਸਭਿਆਚਾਰ ਦਾ ਬਾਖ਼ੂਬੀ ਪ੍ਰਚਾਰ ਕੀਤਾ। ਸਰਦਾਰਨੀ ਅਮਨਦੀਪ ਕੌਰ ਵਿਰਕ (ਟਾਕਾਨੀਨੀ ਪ੍ਰਾਇਮਰੀ ਸਕੂਲ ਵਿੱਚ ਪਾਠਕ੍ਰਮ ਆਗੂ ਅਤੇ ਟੀਮ ਲੀਡਰ) ਨੇ ਪੰਜਾਬੀ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਸਕੂਲ ’ਚ 22 ਫੀਸਦੀ ਵਿਦਿਆਰਥੀ ਪੰਜਾਬੀ ਬੋਲਣ ਵਾਲੇ ਪਿਛੋਕੜ ਦੇ ਹਨ। ਪੰਜਾਬੀ ਭਾਸ਼ਾ ਹਫ਼ਤਾ ਇਸ ਸਕੂਲ ਵਿਖੇ ਮਨਾਇਆ ਜਾਣਾ ਇੰਝ ਹੈ ਜਿਵੇਂ  ਸਕੂਲ ਦੇ 78% ਬੱਚਿਆਂ ਨੂੰ 22% ਨੇ ਆਖ ਦਿੱਤਾ ਹੋਵੇ ਕਿ ‘ਆਓ ਪੰਜਾਬੀ ਸਿਖਿੀਏ’
    ਕੂਕ ਪੰਜਾਬੀ ਸਮਾਚਾਰ ਵੱਲੋਂ ਤਿਆਰ ਕੀਵੀ ਪੰਜਾਬੀ ਵਰਣਮਾਲਾ ਕੈਲੰਡਰ ਵੰਡਿਆ ਗਿਆ,  ਪੰਜਾਬੀ ਅੱਖਰਾਂ ਵਾਲਾ ਫ਼ੋਟੋ ਫਰੇਮ ਬੂਥ’ ਤੋਹਫ਼ੇ ਵਜੋਂ ਪੇਸ਼ ਕੀਤਾ, ਜਿਸ ਦੀ ਅਧਿਆਪਕਾਵਾਂ ਬਹੁਤ ਤਾਰੀਫ ਕੀਤੀ।
    ਪੰਜਾਬੀ ਭਾਸ਼ਾ ਦੀ ਟੀਮ ਕੂਕ ਪੰਜਾਬੀ ਸਮਾਚਾਰ ਤੋਂ ਕੁਲਵੰਤ ਕੌਰ, ਇੰਦਰਜੀਤ ਕੌਰ, ਰੇਡੀਓ ਸਪਾਈਸ ਤੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਹਰਜੋਤ ਸਿੰਘ ਪੰਜਾਬ ਤੋਂ ਓਤੀਆਰੋਆ ਅਤੇ ਪੰਜਾਬੀ ਹੈਰਲਡ (ਹਰਜਿੰਦਰ ਸਿੰਘ ਬਸਿਆਲਾ ਜੋ ਇਸ ਵੇਲੇ ਇੰਡੀਆ ਹਨ) ਨੇ ਸਕੂਲ ’ਚ ਪੰਜਵੇਂ ਪੰਜਾਬੀ ਭਾਸ਼ਾ ਹਫ਼ਤੇ ਮਨਾਉਣ ਦਾ ਮੌਕਾ ਪ੍ਰਦਾਨ ਕਰਨ ਲਈ ਸਮੂਹ ਸਕੂਲ ਸਟਾਫ਼ ਅਤੇ ਪ੍ਰਿੰਸੀਪਲ ਨੇ ਧੰਨਵਾਦ ਕੀਤਾ। ਇਸਦੇ ਨਾਲ ਹੀ ਬੱਚਿਆਂ, ਉਨ੍ਹਾਂ ਦੇ ਮਾਪਿਆਂ ਨੂੰ ਵੀ ਸਲਾਹਿਆ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!