ਸਿਰਸਾ (ਰੇਸ਼ਮ ਸਿੰਘ ਦਾਦੂ) ਭਾਰਤੀ ਫੌਜ 2016 ਵਿੱਚ ਰਾਜਪੂਤਾਨਾ ਰਾਈਫਲ ਵਿੱਚ ਭਰਤੀ ਹੋਇਆ ਜਵਾਨ ਜੀਵਨ ਸਿੰਘ ਜੰਮੂ-ਕਸ਼ਮੀਰ ਚ ਅੱਤਵਾਦੀਆਂ ਮੁਕਾਬਲੇ ‘ਚ ਦੋਰਾਨ ਸ਼ਹੀਦ ਹੋਣ ਦਾ ਸਮਾਚਾਰ ਮਿਲਿਆ ਹੈ ਜੋ ਹਰਿਆਣਾ ਪ੍ਰਦੇਸ਼ ਦੇ ਸਿਰਸਾ ਜਿਲ੍ਹੇ ਅਧਿਨ ਪਿੰਡ ਰੋਹਣ ਦਾ ਰਹਿਣ ਵਾਲਾ ਸੀ ਜਿਸ ਦਾ ਚਾਰ ਸਾਲ ਪਹਿਲਾਂ ਕੋਮਲ ਨਾਲ ਵਿਆਹ ਹੋਇਆ ਸੀ । ਭਾਰਤੀ ਫੌਜ ਨੇ ਸ਼ੁੱਕਰਵਾਰ ਸਵੇਰੇ ਪਰਿਵਾਰ ਨੂੰ ਜੀਵਨ ਸਿੰਘ ਦੇ ਸ਼ਹੀਦ ਹੋਣ ਦੀ ਸੂਚਨਾ ਦਿੱਤੀ, ਜਿਉਂ ਹੀ ਪਰਿਵਾਰਕ ਮੈਂਬਰਾਂ ਨੂੰ ਜੀਵਨ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ ਤਾਂ ਉਸ ਦੀ ਪਤਨੀ ਕੋਮਲ ਅਤੇ ਮਾਤਾ ਗੋਲੋ ਕੌਰ ਅਤੇ ਹੋਰ ਪਰਿਵਾਰ ਨਾਲ ਨੇੜਤਾ ਰੱਖਣ ਵਾਲਿਆਂ ਤੋ ਇਲਾਵਾ ਪੂਰੇ ਇਲਾਕੇ ਚ ਸੋਗ ਦੀ ਲਹਿਰ ਦੋੜ ਗਈ। ਪਿਤਾ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਮਾਣ ਹੈ ਕਿ ਮੇਰਾ ਜੀਵਨ ਸਿੰਘ ਭਾਰਤ ਮਾਤਾ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਇਆ ਸੀ।
ਜੀਵਨ ਸਿੰਘ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਜੋ ਦੋ ਛੋਟੀਆਂ ਬੱਚੀਆਂ ਦਾ ਬਾਪ ਸੀ ਇਸ ਸਮੇਂ ਜੀਵਨ ਸਿੰਘ ਗੁਲਮਰਗ, ਜੰਮੂ-ਕਸ਼ਮੀਰ ਵਿੱਚ ਤਾਇਨਾਤ ਸੀ। ਫੌਜ ਵੱਲੋਂ ਦੱਸਿਆ ਗਿਆ ਹੈ ਕਿ ਵੀਰਵਾਰ ਰਾਤ ਨੂੰ ਇਲਾਕੇ ‘ਚ ਅੱਤਵਾਦੀਆਂ ਦੇ ਹੋਣ ਦੀ ਸੂਚਨਾ ਮਿਲੀ ਸੀ ,ਆਪਣੀ ਡਿਊਟੀ ਕਰਦੇ ਹੋਏ ਜਵਾਨ ਜੀਵਨ ਸਿੰਘ ਨੇ ਬਹਾਦਰੀ ਨਾਲ ਅੱਤਵਾਦੀਆਂ ਦਾ ਮੁਕਾਬਲਾ ਕੀਤਾ ਇਸ ਦੌਰਾਨ ਉਸ ਨੂੰ ਕਈ ਗੋਲੀਆਂ ਲੱਗੀਆਂ ਪਰ ਜੀਵਨ ਸਿੰਘ ਅੰਤ ਤੱਕ ਲੜਦੇ ਹੋਏ ਅੱਤਵਾਦੀਆਂ ਨੂੰ ਕਰਾਰਾ ਜਵਾਬ ਦਿੱਤਾ। ਜ਼ਖ਼ਮੀ ਜੀਵਨ ਸਿੰਘ ਨੂੰ ਫ਼ੌਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਰਾਤ ਸਮੇਂ ਉਸ ਦੀ ਮੌਤ ਹੋ ਗਈ।ਮ੍ਰਿਤਕ ਦੇਹ ਨੂੰ ਸ਼ਾਮ ਨੂੰ ਪਿੰਡ ਰੋਹਣ ਲਿਆਂਦਾ ਜਾਵੇਗਾ ਜਿਥੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਨਾਲ ਕੀਤਾ ਜਾਵੇਗਾ।