ਸ੍ਰੀ ਮੁਕਤਸਰ ਸਾਹਿਬ-ਜਿਲਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੌਗਾ ਦੀ ਯੋਗ ਅਗਵਾਈ ਵਿੱਚ ਅਤੇ ਸ ਸੁਰਿੰਦਰ ਸਿੰਘ ਡੀ ਐਮ ਖੇਡਾ ਦੀ ਦੇਖ ਰੇਖ ਵਿੱਚ ਪੰਜਾਬ ਸਟੇਟ ਖੋ ਖੋ ਅੰਡਰ 19 ਸਾਲ ਲੜਕੀਆ ਦੀਆ ਖੇਡਾ ਡੇਰਾ ਭਾਈ ਮਸਤਾਨ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ੁਰੂ ਕੀਤੀਆ ਗਈਆ, ਇਹਨਾ ਖੇਡਾ ਦਾ ਉਦਘਾਟਨ ਉਪ ਜਿਲਾ ਸਿੱਖਿਆ ਅਫਸਰ ਸ੍ਰੀ ਰਜਿੰਦਰ ਸੋਨੀ ਅਤੇ ਉਪ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀ ਅਜੇ ਕੁਮਾਰ ਨੇ ਕੀਤਾ। ਇਸ ਮੌਕੇ ਉਪ ਜਿਲਾ ਸਿੱਖਿਆ ਅਫਸਰ ਨੇ ਖੇਡਾ ਸ਼ੁਰੂ ਕਰਨ ਦੀ ਆਗਿਆ ਦਿੰਦਿਆ ਖਿਡਾਰੀਆ ਨੂੰ ਅਸ਼ੀਰਵਾਦ ਦਿੱਤੇ ਅਤੇ ਖੇਡ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ, ਇਸ ਮੌਕੇ ਸ ਸੁਰਿੰਦਰ ਸਿੰਘ ਡੀ ਐਮ ਖੇਡਾ ਸ੍ਰੀ ਮੁਕਤਸਰ ਸਾਹਿਬ ਨੇ ਆਏ ਹੋਏ ਮੁੱਖ ਮਹਿਮਾਨਾ ਨੂੰ ਜੀਉ ਆਇਆ ਆਖਿਆ, ਇਸ ਮੌਕੇ ਸਟੇਜ ਸੰਚਾਲਕ ਦੀ ਕਾਰਵਾਈ ਮੈਡਮ ਕੁਲਵਿੰਦਰ ਕੌਰ ਡੀ ਪੀ ਈ ਨੇ ਨਿਭਾਈ, ਇਸ ਮੌਕੇ ਮੌਕੇ ਡੇਰਾ ਭਾਈ ਮਸਤਾਨ ਸਕੂਲ ਦੇ ਪ੍ਰਿੰਸੀਪਲ ਸ੍ਰੀ ਮੁਨੀਸ਼ ਛਾਬੜਾ ਜੀ ਵਿਸ਼ੇਸ਼ ਤੌਰ ਪਹੁੰਚੇ, ਇਸ ਮੌਕੇ ਸਮੂਹ ਖਿਡਾਰਣਾ ਨੇ ਖੇਡ ਦੀ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ, ਇਸ ਮੌਕੇ ਵੱਖ ਵੱਖ ਜਿਲਿਆ ਆਈਆ ਟੀਮਾ ਦੇ ਇੰਚਾਰਜ, ਵੱਖ ਵੱਖ ਸਕੂਲਾ ਦੇ ਪ੍ਰਿੰਸੀਪਲ, ਹੈਡਮਾਸਟਰ, ਲੈਕਚਰਾਰ, ਸਰੀਰਕ ਸਿੱਖਿਆ ਅਧਿਆਪਕ ਸਾਮਲ ਸਨ। ਇਹ ਜਾਣਕਾਰੀ ਜਿਲਾ ਮੀਡੀਆ ਕੋਆਰਡੀਨੇਟਰ ਜਸਵਿੰਦਰ ਸਿੰਘ ਡੀ ਪੀ ਈ ਮੰਡੀ ਹਰਜੀ ਰਾਮ ਗਰਲਜ ਸਕੂਲ ਮਲੋਟ ਨੇ ਦਿੱਤੀ।