ਸਿਡਨੀ-ਬਰਤਾਨੀਆ ਦੇ ਰਾਜਾ ਕਿੰਗ ਚਾਰਲਸ ਨੌ ਦਿਨਾਂ ਲਈ ਆਸਟਰੇਲੀਆ ਦੌਰੇ ’ਤੇ ਆਏ ਹੋਏ ਹਨ। ਜਾਣਕਾਰੀ ਮੁਤਾਬਕ ਆਸਟਰੇਲੀਅਨ ਸੰਸਦ ਦੇ ਦੌਰੇ ਦੌਰਾਨ ਅਚਾਨਕ ਇੱਕ ਸੰਸਦ ਮੈਂਬਰ ਲਿਡੀਆ ਥੋਰਪੇ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਉਸ ਨੇ ਕਿਹਾ ਕਿ ਇਹ ਤੁਹਾਡੀ ਜ਼ਮੀਨ ਨਹੀਂ ਹੈ। ਸਾਡੀ ਜ਼ਮੀਨ ਵਾਪਸ ਦਿਓ। ਦਰਅਸਲ ਅਜ਼ਾਦੀ ਦੇ 123 ਸਾਲਾਂ ਬਾਅਦ ਵੀ ਆਸਟਰੇਲੀਆ ਅਜੇ ਤੱਕ ਗਣਰਾਜ ਨਹੀਂ ਬਣ ਸਕਿਆ ਹੈ। ਆਸਟਰੇਲੀਆ ਦੇ ਆਜ਼ਾਦ ਸੰਸਦ ਮੈਂਬਰ ਨੇ ਰਾਜਸ਼ਾਹੀ ਦਾ ਵਿਰੋਧ ਕਰਦਿਆਂ ਕਿਹਾ, ਤੁਸੀਂ ਸਾਡੇ ਰਾਜਾ ਨਹੀਂ ਹੋ ਅਤੇ ਨਾ ਹੀ ਇਹ ਜ਼ਮੀਨ ਤੁਹਾਡੀ ਹੈ। ਉਸ ਦੀ ਨਾਅਰੇਬਾਜ਼ੀ ਕਾਰਨ ਕਿੰਗ ਚਾਰਲਸ ਨੂੰ ਆਪਣਾ ਭਾਸ਼ਣ ਰੋਕਣਾ ਪਿਆ। ਇਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਥੋਰਪ ਨੂੰ ਬਾਹਰ ਕੱਢਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੈਂਸਰ ਤੋਂ ਪੀੜਤ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੈ। ਦੱਸ ਦੀਏ ਕਿ ਸਾਰੇ 6 ਆਸਟਰੇਲੀਆਈ ਰਾਜਾਂ ਦੇ ਸਰਕਾਰੀ ਨੇਤਾ ਰਿਸੈਪਸ਼ਨ ਵਿੱਚ ਸ਼ਾਮਲ ਨਹੀਂ ਹੋਏ। ਉਨ੍ਹਾਂ ਨੇ ਇਸ ਅਧਾਰ ’ਤੇ ਸੱਦਾ ਠੁਕਰਾ ਦਿੱਤਾ ਕਿ ਉਹ ਬ੍ਰਿਟਿਸ਼ ਰਾਜੇ ਦੀ ਬਜਾਏ ਇੱਕ ਆਸਟਰੇਲੀਆਈ ਨਾਗਰਿਕ ਨੂੰ ਰਾਜ ਦੇ ਮੁਖੀ ਵਜੋਂ ਤਰਜੀਹ ਦੇਵੇਗਾ। ਅਲਬਾਨੀਜ਼ ਵੀ ਚਾਹੁੰਦਾ ਹੈ ਕਿ ਆਸਟਰੇਲੀਆ ਇੱਕ ਗਣਰਾਜ ਬਣ ਜਾਵੇ, ਪਰ ਉਸਨੇ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਇਸ ਬਾਰੇ ਰਾਏਸ਼ੁਮਾਰੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ।