ਲੋਕਾਂ ਵਿੱਚ ਮਕਬੂਲੀਅ ਕਾਰਨ ਬਣੇ ਦੂਸਰੀ ਵਾਰ ਹਲਕਾ ਵਿਧਾਇਕ
ਸਿਰਸਾ (ਰੇਸ਼ਮ ਸਿੰਘ ਦਾਦੂ): ਹਲਕਾ ਕਾਲਾਂਵਾਲੀ ਤੋਂ ਦੂਸਰੀ ਵਾਰ ਵਿਧਾਇਕ ਚੁਣੇ ਜਾਣ ਤੋਂ ਬਾਅਦ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਵਲੋ ਪਾਰਟੀ ਦਫ਼ਤਰ ਪੁੱਜਕੇ ਅਤੇ ਹਲਕੇ ਦੇ ਲੋਕਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਬਲਕੌਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ। ਦੂਸਰੀਵਾਰ ਚੁਣੇ ਗਏ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਉਨ੍ਹਾਂ ’ਤੇ ਭਰੋਸਾ ਕਰਕੇ ਉਨ੍ਹਾਂ ਨੂੰ ਜਿਤਾਇਆ ਹੈ ਅਤੇ ਉਹ ਇਸ ’ਤੇ ਖਰਾ ਉਤਰਨਗੇ ੍ਟ ਜੇਕਰ ਕਾਂਗਰਸ ਸੂਬੇ ਵਿੱਚ ਸਰਕਾਰ ਨਾ ਬਣਾ ਸਕੀ ਤਾਂ ਫਿਰ ਵੀ ਉਹ ਪਹਿਲਾਂ ਵਾਂਗ ਕਾਲਾਂਵਾਲੀ ਇਲਾਕੇ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਵਿੱਚ ਉਠਾਉਣਗੇ ਅਤੇ ਉਨ੍ਹਾਂ ਨੂੰ ਪੂਰਾ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵਿੱਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਨੈਪ ਦੇ ਸਾਬਕਾ ਵਾਈਸ ਚੇਅਰਮੈਨ ਮਹੇਸ਼ ਝੋਰੜ, ਸਿਕੰਦਰ ਬਾਹੀਆ, ਓਮਪ੍ਰਕਾਸ਼ ਲੁਹਾਨੀ, ਸੁਭਾਸ਼ ਕੁਮਾਰ, ਰਵੀ ਦਾਨੇਵਾਲੀਆ, ਪਾਲਾ ਸਿੰਘ ਦੇਸੂ, ਓਮ ਪ੍ਰਕਾਸ਼ ਲੁਹਾਨੀ, ਸੰਜੇ ਸੈਨ, ਹਰਪਾਲ ਸਿੰਘ ਸਮੇਤ ਕਈ ਵਰਕਰ ਹਾਜ਼ਰ ਸਨ।