ਹਰਿਆਣਾ-ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਆਗੂ ਨਾਇਬ ਸਿੰਘ ਸੈਣੀ ਅਤੇ ਕਾਂਗਰਸੀ ਵਿਧਾਇਕ ਮੇਵਾ ਸਿੰਘ ਆਹਮੋ ਸਾਹਮਣੇ ਸਨ ਜਿਸ ਵਿੱਚ ਭਾਜਪਾ ਆਗੂ ਨਾਇਬ ਸਿੰਘ ਸੈਣੀ ਜੇਤੂ ਰਹੇ ਅਤੇ ਕਾਂਗਰਸੀ ਵਿਧਾਇਕ ਮੇਵਾ ਸਿੰਘ ਹਾਰ ਗਏ ਹਨ। ਸੂਬੇ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਲਾਡਵਾ ਸੀਟ ਤੋਂ ਪਿਛਲੀ ਚੋਣ ਕਾਂਗਰਸ ਦੇ ਮੇਵਾ ਸਿੰਘ ਨੇ ਜਿੱਤੀ ਸੀ। ਇੱਥੋਂ ਭਾਜਪਾ ਦੇ ਉਮੀਦਵਾਰ ਪਵਨ ਸੈਣੀ ਹਾਰ ਗਏ ਸਨ। ਇਸ ਵਿੱਚ ਜਿੱਤ-ਹਾਰ ਦਾ ਅੰਤਰ 12 ਹਜ਼ਾਰ ਵੋਟਾਂ ਦਾ ਸੀ। ਮੇਵਾ ਸਿੰਘ ਨੂੰ 57,665 ਵੋਟਾਂ ਮਿਲੀਆਂ, ਜਦਕਿ ਪਵਨ ਸਿੰਘ ਨੂੰ 45 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ।