9.5 C
United Kingdom
Sunday, April 20, 2025

More

    ਵਧੇਰੇ ਤਨਖਾਹ ਦੀਆਂ ਰਿਪੋਰਟਾਂ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ‘ਚੀਫ ਆਫ ਸਟਾਫ’ ਨੇ ਦਿੱਤਾ ਅਸਤੀਫਾ

    ਲੰਡਨ-ਬੀਤੇ ਦਿਨੀਂ ਤਨਖਾਹ ਨੂੰ ਲੈ ਕੇ ਆਈਆਂ ਮੀਡੀਆ ਰਿਪੋਰਟਾਂ ਤੋਂ ਬਾਅਦ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ‘ਚੀਫ ਆਫ ਸਟਾਫ’ ਸੂ ਗ੍ਰੇ ਨੇ ਅਸਤੀਫਾ ਦੇ ਦਿੱਤਾ। ਜਾਣਕਾਰੀ ਮੁਤਾਬਕ ਗ੍ਰੇ ਨੇ ਇਹ ਕਹਿੰਦਿਆਂ ਹੋਇਆ ਅਸਤੀਫਾ ਦੇ ਦਿੱਤਾ ਹੈ ਕਿ ਉਸਦੀ ਤਨਖਾਹ ਬਾਰੇ ਮੀਡੀਆ ਰਿਪੋਰਟਾਂ ਸਰਕਾਰ ਲਈ ਧਿਆਨ ਭਟਕਾਉਣ ਵਾਲੀਆਂ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਗ੍ਰੇ ਦੀ ਸਲਾਨਾ ਤਨਖਾਹ 170,000 ਪੌਂਡ ਸੀ, ਜੋ ਕਿ ਸਟੋਰਮਰਜ਼ ਨਾਲੋਂ ਲਗਭਗ 3,000 ਪੌਂਡ ਵੱਧ ਹੈ। ਗ੍ਰੇ ਨੇ ਕਿਹਾ ਕਿ ਉਸਨੇ ਖੇਤਰਾਂ ਅਤੇ ਦੇਸ਼ਾਂ ਲਈ ਪ੍ਰਧਾਨ ਮੰਤਰੀ ਦੇ ਦੂਤ ਵਜੋਂ ਨਵੀਂ ਭੂਮਿਕਾ ਸਵੀਕਾਰ ਕੀਤੀ ਹੈ। ਮੈਕਸਵੀਨੀ ਪ੍ਰਧਾਨ ਮੰਤਰੀ ਦੇ ਦਫ਼ਤਰ-ਕਮ-ਨਿਵਾਸ ਡਾਊਨਿੰਗ ਸਟਰੀਟ ਵਿਖੇ ਗ੍ਰੇ ਦੀ ਥਾਂ ਚੀਫ਼ ਆਫ਼ ਸਟਾਫ਼ ਵਜੋਂ ਕੰਮ ਕਰਨਗੇ। ਗ੍ਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੇਰੇ ਕਰੀਅਰ ਦੌਰਾਨ, ਮੇਰੀ ਪਹਿਲੀ ਦਿਲਚਸਪੀ ਹਮੇਸ਼ਾ ਜਨਤਕ ਸੇਵਾ ਰਹੀ ਹੈ। ਹਾਲਾਂਕਿ, ਹਾਲ ਹੀ ਦੇ ਹਫ਼ਤਿਆਂ ਵਿੱਚ ਇਹ ਮੇਰੇ ਲਈ ਸਪੱਸ਼ਟ ਹੋ ਗਿਆ ਹੈ ਕਿ ਮੇਰੇ ਅਹੁਦੇ ਬਾਰੇ ਆ ਰਹੀਆਂ ਤਿੱਖੀਆਂ ਟਿੱਪਣੀਆਂ ਸਰਕਾਰ ਦੇ ਮਹੱਤਵਪੂਰਨ ਕੰਮ ਵਿੱਚ ਰੁਕਾਵਟ ਬਣ ਸਕਦੀਆਂ ਹਨ। ਗ੍ਰੇ, ਇੱਕ ਸਾਬਕਾ ਸੀਨੀਅਰ ਨੌਕਰਸ਼ਾਹ, 2022 ਵਿੱਚ ਬ੍ਰਿਟੇਨ ਵਿੱਚ ਸੁਰਖੀਆਂ ਵਿਚ ਆਈ ਸੀ ਜਦੋਂ ਉਸਨੇ ਪਾਰਟੀਗੇਟ ਦੀ ਜਾਂਚ ਦੀ ਅਗਵਾਈ ਕੀਤੀ ਸੀ। ਇਸ ਮਾਮਲੇ ’ਚ ਇਲਜ਼ਾਮ ਹੈ ਕਿ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਉਨ੍ਹਾਂ ਦੇ ਅਧਿਕਾਰੀ ਕੋਵਿਡ-19 ਲਾਕਡਾਊਨ ਪਾਬੰਦੀਆਂ ਦੇ ਬਾਵਜੂਦ ਸਰਕਾਰੀ ਦਫ਼ਤਰਾਂ ’ਚ ਆਯੋਜਿਤ ਪਾਰਟੀ ’ਚ ਸ਼ਾਮਲ ਹੋਏ ਸਨ। ਗ੍ਰੇ ਨੇ ਸਟਰਮਰ ਦੇ ਚੀਫ਼ ਆਫ਼ ਸਟਾਫ਼ ਵਜੋਂ ਲੇਬਰ ਪਾਰਟੀ ’ਚ ਸ਼ਾਮਲ ਹੋਣ ਤੋਂ ਪਹਿਲਾਂ ਪਿਛਲੇ ਸਾਲ ਸਿਵਲ ਸੇਵਾ ਤੋਂ ਅਸਤੀਫ਼ਾ ਦੇ ਦਿੱਤਾ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!