6.9 C
United Kingdom
Sunday, April 20, 2025

More

    ਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ

    ਬਠਿੰਡਾ (ਅਸ਼ੋਕ ਵਰਮਾ): ਗੈਸਟ ਫੈਕਲਟੀ ਪ੍ਰੋਫੈਸਰਾਂ ਨੇ ਸਰਕਾਰੀ ਕਾਲਜਾਂ ਵਿੱਚ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟਾਇਆ ਅਤੇ ਸਰਕਾਰ ਵੱਲੋਂ  ਨੌਕਰੀ ਸੁਰੱਖਿਅਤ ਨਾ ਕਰਨ ਦੀ ਸੂਰਤ ’ਚ  ਸੰਗਰੂਰ ਵਿਖੇ6 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ ਕਰ ਦਿੱਤਾ ਹੈ।ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਸਾਂਝਾ ਫਰੰਟ ਪੰਜਾਬ ਦੇ ਸੱਦੇ ਤੇ ਕਾਲਜਾਂ ਵਿੱਚ ਕਾਲੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਇੱਕ ਵਾਰ ਫਿਰ ਤਿੱਖੇ ਸੰਘਰਸ਼ ਦਾ ਅਹਿਦ ਦੁਰਹਾਇਆ। ਅੱਜ ਦੇ ਰੋਸ ਪ੍ਰੋਗਰਾਮ ਨੂੰ ਫਰੰਟ ਆਗੂ ਡਾਕਟਰ ਰਵਿੰਦਰ, ਸਿੰਘ ,ਪ੍ਰੋਫੈਸਰ ਗੁਰਜੀਤ ਸਿੰਘ, ਪ੍ਰੋਫੈਸਰ ਅਰਮਿੰਦਰ ਸਿੰਘ, ਡਾਕਟਰ ਹੁਕਮ ਚੰਦ, ਡਾਕਟਰ ਧਰਮਜੀਤ ਸਿੰਘ ,ਡਾਕਟਰ ਪਰਮਜੀਤ ਸਿੰਘ ,ਪ੍ਰੋਫੈਸਰ ਪ੍ਰਦੀਪ ਸਿੰਘ ,ਡਾਕਟਰ ਗੁਲਸ਼ਨਦੀਪ, ਡਾਕਟਰ ਬਲਕਰਨ ਸਿੰਘ, ਪ੍ਰੋਫੈਸਰ ਪੁਸ਼ਪਿੰਦਰ ਸਿੰਘ ਅਤੇ ਪ੍ਰੋਫੈਸਰ ਤਨਵੀਰ ਸਿੰਘ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਖਿਲਾਫ ਤਿੱਖੇ ਸ਼ਬਦੀ ਹਮਲੇ ਕੀਤੇ।
                      ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਕਾਲਜਾਂ ਚ ਪਿਛਲੇ ਦੋ ਦਹਾਕਿਆਂ ਤੋਂ ਸੇਵਾਵਾਂ ਨਿਭਾ ਰਹੇ ਗੈਸਟ ਫੈਕਲਟੀ ਪ੍ਰੋਫੈਸਰਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਨੂੰ ਖਾਲੀ ਦਰਸਾ ਕੇ ਤੇ ਨਵੀਂ ਭਰਤੀ ਦੀ ਜੁਆਇਨਿੰਗ ਕਰਵਾਈ ਜਾ ਰਹੀ ਹੈ ਜਿਸ ਨਾਲ ਗੈਸਟ ਫੈਕਲਟੀ ਪ੍ਰੋਫੈਸਰਾਂ ਨੂੰ ਆਪਣੀ ਨੌਕਰੀ ਚਲੇ ਜਾਣ ਦਾ ਡਰ ਸਤਾ ਰਿਹਾ ਹੈ । ਉਹਨਾਂ ਕਿਹਾ ਕਿ ਇਸ  ਕਰਕੇ ਰੋਸ ਵਜੋਂ ਅੱਜ ਪੰਜਾਬ ਦੇ ਸਮੂਹ ਸਰਕਾਰੀ ਕਾਲਜਾਂ ਦੇ ਗੈਸਟ ਪ੍ਰੋਫੈਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਜਤਾਇਆ ਹੈ । ਫਰੰਟ ਆਗੂਆਂ ਨੇ ਕਿਹਾ ਕਿ ਜੇਕਰ ਉਚੇਰੀ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਨਾਲ ਮੀਟਿੰਗ ਨਾ ਦਿੱਤੀ ਗਈ ਤਾਂ ਉਹ 6 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਦਾ ਸੰਗਰੂਰ ਵਿਖੇ ਉਨਾਂ ਦੀ ਰਿਹਾਇਸ਼ ਦਾ ਘਿਰਾਓ ਕਰਨਗੇ ਜਿਸ ਲਈ ਭਰਾਤਰੀ ਜੱਥੇਬੰਦੀਆਂ ਦਾ ਸਹਿਯੋਗ ਲਿਆ ਜਾਏਗਾ।  
                          ਉਹਨਾਂ ਕਿਹਾ ਕਿ ਹੈਰਾਨੀ ਵਾਲੀ  ਗੱਲ ਹੈ ਕਿ ਇਹਨਾਂ ਗੈਸਟ ਫੈਕਲਟੀ ਮੈਂਬਰਾਂ ਦੀਆਂ ਚੋਣਾਂ ਵਿੱਚ ਡਿਊਟੀਆਂ ਵੀ ਲਗਾਈਆਂ ਜਾਂਦੀਆਂ ਤੇ ਚੋਣਾਂ ਵਿੱਚ ਡਿਊਟੀਆਂ ਲਾਉਣ ਸਮੇਂ ਇਹਨਾਂ ਨੂੰ ਅਸਿਸਟੈਂਟ ਪ੍ਰੋਫੈਸਰ ਵੀ ਲਿਖਿਆ ਜਾ ਰਿਹਾ ਹੈ । ਉਹਨਾਂ ਦੋਸ਼ ਲਾਇਆ ਕਿ ਸਰਕਾਰ ਨੇ ਇਹਨਾਂ ਗੈਸਟ ਫੈਕਲਟੀ ਪ੍ਰੋਫੈਸਰਾਂ ਨੂੰ ਅਸਿਸਟੈਂਟ ਪ੍ਰੋਫੈਸਰ ਦਾ ਦਰਜਾ ਦਿੱਤਾ ਹੈ  ਅਤੇ ਮੰਗਾਂ ਵੇਲੇ ਕੱਚੇ ਮੁਲਾਜ਼ਮ ਮੰਨਿਆ ਜਾਂਦਾ ਹੈ। ਇਸ ਮੌਕੇ ਪ੍ਰੋਫੈਸਰ ਸਰਬਜੀਤ ਸਿੰਘ, ਪ੍ਰੋਫੈਸਰ ਹਰਿੰਦਰ ਕੁਮਾਰ, ਪ੍ਰੋਫੈਸਰ ਪ੍ਰਕਾਸ਼ ਸਿੰਘ , ਪ੍ਰੋਫੈਸਰ ਕਮਲਜੀਤ ਸਿੰਘ, ਪ੍ਰੋਫੈਸਰ ਭਜਨ ਲਾਲ, ਪ੍ਰੋਫੈਸਰ ਸੁਮਿਤ, ਪ੍ਰੋਫੈਸਰ ਰਾਜਪਾਲ ਕੌਰ, ਪ੍ਰੋਫੈਸਰ ਰੀਟਾ ਰਾਣੀ, ਪ੍ਰੋਫੈਸਰ ਸਾਕਸ਼ੀ, ਪ੍ਰੋਫੈਸਰ ਸ਼ਾਲੂ ਸ਼ਰਮਾ, ਪ੍ਰੋਫੈਸਰ ਨਿੰਦੀਆ ਸ਼ਰਮਾ, ਪ੍ਰੋਫੈਸਰ ਹਰਜੀਤ ਕੌਰ, ਪ੍ਰੋਫੈਸਰ ਦਿਲਪ੍ਰੀਤ ਕੌਰ, ਡਾ. ਰਾਜਵਿੰਦਰ ਕੌਰ, ਡਾ ਨਿਸ਼ੂ ਬਾਲਾ, ਪ੍ਰੋਫੈਸਰ ਡਾ ਡਿੰਪਲ ਰਾਣੀ, ਪ੍ਰੋਫੈਸਰ ਮਧੂ ਬਾਲਾ ਅਤੇ ਹੋਰ ਗੈਸਟ ਫੈਕਲਟੀ ਮੈਂਬਰ ਵੀ ਹਾਜ਼ਰ ਸਨ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!