ਲੰਡਨ-ਚੋਣ ਜ਼ਾਬਤੇ ਦੀ ਕੀਤੀ ਉਲੰਘਣਾ ਨੂੰ ਲੈ ਕੇ ਲੇਬਰ ਪੀਅਰ ਵਹੀਦ ਅਲੀ ਸੰਸਦੀ ਨਿਗਰਾਨ ਦੁਆਰਾ ਜਾਂਚ ਦੇ ਅਧੀਨ ਹੈ। ਜਾਣਕਾਰੀ ਮੁਤਾਬਕ ਇਹ ਲਾਰਡ ਅਲੀ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ ਜਿਸ ਨੇ ਕਿਹਾ ਕਿ ਉਸ ਨੇ ਆਪਣੇ ਹਿੱਤਾਂ ਨੂੰ ਸਹੀ ਢੰਗ ਨਾਲ ਦਰਜ ਨਹੀਂ ਕੀਤਾ ਹੈ। ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਤੱਥੀ ਜਾਂਚ ਹੋ ਰਹੀ ਹੈ ਇਸ ਦਾ ਇਹ ਮਤਲਬ ਨਹੀਂ ਹੈ ਕਿ ਨਿਯਮਾਂ ਨੂੰ ਤੋੜਿਆ ਗਿਆ ਹੈ। ਇਸ ਮੌਕੇ ਲੇਬਰ ਦੇ ਬੁਲਾਰੇ ਨੇ ਕਿਹਾ ਕਿ ਲਾਰਡ ਅਲੀ ਲਾਰਡਜ਼ ਕਮਿਸ਼ਨਰ ਨਾਲ ਪੂਰਾ ਸਹਿਯੋਗ ਕਰੇਗਾ ਅਤੇ ਉਸ ਨੂੰ ਭਰੋਸਾ ਹੈ ਕਿ ਸਾਰੇ ਹਿੱਤ ਰਜਿਸਟਰ ਹੋ ਗਏ ਹਨ। ਜ਼ਿਕਰਯੋਗ ਹੈ ਕਿ ਅਲੀ, ਇੱਕ ਮੀਡੀਆ ਕਾਰੋਬਾਰੀ ਅਤੇ ਇੱਕ ਪ੍ਰਮੁੱਖ ਲੇਬਰ ਪਾਰਟੀ ਦਾਨੀ ਹੈ ਅਤੇ ਇਸ ਤੋਂ ਪਹਿਲਾਂ ਅਲੀ ਕੀਰ ਸਟਾਰਮਰ ਅਤੇ ਐਂਜੇਲਾ ਰੇਨਰ ਨੂੰ ਦਿੱਤੇ ਹਜ਼ਾਰਾਂ ਪੌਂਡ-ਮੁੱਲ ਦੇ ਤੋਹਫ਼ਿਆਂ ਨੂੰ ਲੈ ਕੇ ਚਰਚਾ ਵਿੱਚ ਆ ਗਿਆ ਹੈ।
