
ਫਗਵਾੜਾ (ਸ਼ਿਵ ਕੋੜਾ) ਦਿਲ ਮਨੁੱਖੀ ਸਰੀਰ ਦੇ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ, ਇਸ ਦੇ ਖਰਾਬ ਹੋਣ ਨਾਲ ਮੌਤ ਹੋ ਸਕਦੀ ਹੈ, ਇਸ ਲਈ ਹਰ ਇੱਕ ਲਈ ਦਿਲ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਕਪੂਰਥਲਾ ਡਾ.ਰਿਚਾ ਭਾਟੀਆ ਨੇ ਜ਼ਿਲ੍ਹਾ ਟ੍ਹੈਨਿੰਗ ਹਾਲ ਵਿਖੇ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਾਰਡੀਓਵੈਸਕੁਲਰ ਸਿਹਤ ਅਤੇ ਜੀਵਨਸ਼ੈਲੀ ਦੀਆਂ ਕੁਝ ਆਦਤਾਂ ਬਾਰੇ ਜਾਗਰੂਕਤਾ ਦੀ ਘਾਟ ਕਾਰਨ, ਦਿਲ ਦੀਆਂ ਬਿਮਾਰੀਆਂ (ਸੀਵੀਡੀ) ਵਿਸ਼ਵ ਭਰ ਵਿੱਚ ਮੌਤ ਦਾ ਇੱਕ ਪ੍ਰਮੁੱਖ ਕਾਰਨ ਹਨ। ਡਾ. ਰਿਚਾ ਭਾਟੀਆ ਨੇ ਦੱਸਿਆ ਕਿ ਹਰ ਸਾਲ, ਲਗਭਗ 1.7 ਕਰੋੜ ਲੋਕ ਕਾਰਡੀਓਵੈਸਕੁਲਰ ਬਿਮਾਰੀ ਕਾਰਨ ਮਰਦੇ ਹਨ, ਜੋ ਕਿ ਵਿਸ਼ਵਵਿਆਪੀ ਮੌਤ ਦਰ ਦਾ ਲਗਭਗ 31 ਫੀਸਦੀ ਹੈ ਉਨ੍ਹਾਂ ਕਿਹਾ ਕਿ ਦਿਲ ਦਾ ਦੌਰਾ,ਸਟ੍ਰੋਕ ਅਤੇ ਕੋਰੋਨਰੀ ਦਿਲ ਦੀ ਬਿਮਾਰੀ ਕਾਰਡੀਓਵੈਸਕੁਲਰ ਵਿਕਾਰ ਕਾਰਨ ਹੋਣ ਵਾਲੀਆਂ ਮੌਤਾਂ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਹਨ। ਇਹ ਦਿਲ ਦੀਆਂ ਬਿਮਾਰੀਆਂ ਕਾਰਡੀਓਵੈਸਕੁਲਰ ਬਿਮਾਰੀਆਂ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦਾ ਲਗਭਗ 85% ਹਿੱਸਾ ਹਨ ਉਨ੍ਹਾਂ ਕਿਹਾ ਕਿ ਇਸ ਸਾਲ ਵਿਸ਼ਵ ਦਿਲ ਦਿਵਸ “use heart, for Action” ਥੀਮ ਤਹਿਤ ਮਨਾਇਆ ਜਾ ਰਿਹਾ ਹੈ। ਹੈ। ਸਿਵਲ ਸਰਜਨ ਡਾ. ਰਿਚਾ ਭਾਟੀਆ ਨੇ ਦੱਸਿਆ ਕਿ “Use Heart, for Action” ਥੀਮ ਲੋਕਾਂ ਨੂੰ ਸੰਬੋਧਿਤ ਕਰਨਾ ਹੈ ਕਿ ਉਹ ਮਨੁੱਖਤਾ, ਕੁਦਰਤ ਅਤੇ ਆਪਣੇ ਆਪ ਦੀ ਬਿਹਤਰੀ ਲਈ ਆਪਣੀ ਸੋਚ ਅਤੇ ਕਾਰਜ ਦੀ ਵਰਤੋਂ ਕਰਨ ਦਾ ਮੌਕਾ ਪ੍ਰਾਪਤ ਕਰਨ ਜਿਸ ਦੁਆਰਾ ਕਾਰਡੀਓਵੈਸਕੁਲਰ ਕਾਰਨ ਹੋਣ ਵਾਲੀਆਂ ਵੱਡੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ
■ਹਾਰਡ ਡਜੀਜ ਦੇ ਲੱਛਣ
ਸੀਨੇਂ ਵਿਚ ਦਰਦ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ ਇਹ ਹੋਲੀ ਹੋਲੀ ਸ਼ੁਰੂ ਹੁੰਦਾ ਹੈ ਬਿਨਾਂ ਵਰਕਆਊਟ ਕਸਰਤ ਕੀਤੇ ਪਸੀਨਾ ਆਉਣਾ ਘਬਰਾਹਟ ਬੇਚੈਨੀ ਮਹਿਸੂਸ ਹੋਣਾ ਛਾਤੀ ਤੇ ਦਬਾਅ,ਭਾਰੀਪਨ ਮਹਿਸੂਸ ਹੋਣਾ ਸ਼ਾਹ ਲੈਣ ਚ ਤਕਲੀਫ ਛਾਤੀ ਵਿਚ ਦਰਦ ਆਦਿ ਸਮੱਸਿਆ ਆਉਣੀ ਉਲਟੀ ਅਤੇ ਚੱਕਰ ਆਉਣਾ : ਚੱਕਰ ਆਉਣਾ ਅਤੇ ਅੱਖਾਂ ਦੇ ਸਾਹਮਣੇ ਹਨੇਰਾ ਛਾ ਜਾਣਾ, ਲੋ ਬਲਡ ਪ੍ਰਸ਼ਰ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਨੂੰ ਨਜ਼ਰਅੰਦਾਜ ਨਾ ਕਰੋ ਪੈਰਾਂ ਵਿੱਚ ਸੂਜਨ ਪੈਰਾਂ, ਤਲਵੋਂ ਵਿੱਚ ਸੂਜਨ ਦਾ ਕਾਰਨ ਹਾਰਟ ਵਿੱਚ ਬਲੱਡ ਦਾ ਸਰਕੂਲੇਸ਼ਨ ਠੀਕ ਨਹੀਂ ਹੋਣਾ ਗਲੇ ਅਤੇ ਜਬੜੇ ਦਾ ਦਰਦ , ਜਦੋ ਵਿੱਚ ਦਰਦ ਔਰਤਾਂ ਵਿੱਚ ਹਾਰਟ ਅਟੈਕ ਦਾ ਪ੍ਰਮੁੱਖ ਲੱਛਣ ਹੈ। ਜਬੜੇ ਕੋਲ ਕਿਹੜੀ ਨਾੜ ਹੁੰਦੀ ਹੈ ਉਹ ਦਿਲ ਤੋਂ ਨਿਕਲਦੀ ਹੈ । ਇਹ ਦਰਦ ਥੋੜੀ-ਥੋੜੀ ਦੇਰ ਬਾਅਦ ਹੁੰਦਾ ਹੈ। ਲਗਾਤਾਰ ਖਰਰਾਟੇ : ਸੋਤੇ ਸਮੇਂ ਕਾਫ਼ੀ ਔਕਸੀਜਨ ਨਾ ਲੈਣ ਕਾਰਨ ਖਰਰਾਟੇ ਆਉਦੇ ਹਨ। ਇਹ ਹਾਰਟ ਡਿਸੀਜ਼ ਦੇ ਸੰਕੇਤ ਹੋ ਸਕਦੇ ਹਨ। ਨੀਂਦ ਪੂਰੀ ਨਹੀਂ ਹੋਣੀ ਵੀ ਹਾਰਟਅਟੈਕ ਦਾ ਖਤਰਾ ਵਧਾਉਂਦੀ ਹੈ ਸੈਮੀਨਾਰ ਦੌਰਾਨ ਏਸੀਐਸ ਡਾ. ਅੰਨੂ ਸ਼ਰਮਾ,ਡੀਡੀਐਚਓ ਡਾ. ਕਪਿਲ ਡੋਗਰਾ,ਡੀਐਫਪੀਓ ਡਾ.ਅਸ਼ੋਕ ਕੁਮਾਰ,ਡੀਐਚਓ ਡਾ. ਰਾਜੀਵ ਪਰਾਸ਼ਰ, ਸੁਪਰਡੈਂਟ ਰਾਮ ਅਵਤਾਰ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਬੀਈਈ ਰਵਿੰਦਰ ਜੱਸਲ ਆਦਿ ਹਾਜ਼ਰ ਸਨ
■ਦਿਲ ਨੂੰ ਸਿਹਤਮੰਦ ਰੱਖਣ ਲਈ ਉਪਾਅ
ਬਾਡੀ ਮਾਸ ਇੰਡੈਕਸ ਨੂੰ ਕੰਟਰੋਲ ਵਿੱਚ ਰੱਖਿਆ ਜਾਵੇ ਹਾਈ ਬਲੱਡ ਪ੍ਰੈਸ਼ਰ (ਹਾਈਪਰਟੈਨਸ਼ਨ) ਅਤੇ ਕੋਲੇਸਟ੍ਰੋਲ ਦੇ ਉੱਚ ਪੱਧਰ (ਹਾਈਪਰਲਿਪੀਡਮੀਆ) ‘ਤੇ ਨਜ਼ਰ ਰੱਖਣਾਜ਼ਿਆਦਾ ਸੋਡੀਅਮ ਦੀ ਖਪਤ ਨੂੰ ਸੀਮਿਤ ਕਰਨਾ – ਹਾਈ ਬਲੱਡ ਪ੍ਰੈਸ਼ਰ (ਹਾਈਪਰਟੈਨਸ਼ਨ) ਦਾ ਜੋਖਮ ਸ਼ੁਰੂਆਤੀ ਸੰਕੇਤਾਂ ਅਤੇ ਲੱਛਣਾਂ ਨੂੰ ਸਮਝਣਾ ਅਤੇ ਕਿਸੇ ਵੀ ਪੇਚੀਦਗੀ ਤੋਂ ਬਚਣ ਲਈ ਤਰੁੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਬੈਠਣ ਵਾਲੀ ਜੀਵਨ ਸ਼ੈਲੀ ਤੋਂ ਪਰਹੇਜ਼ ਕਰਨਾ,ਕਸਰਤ ਅਤੇ ਸੈਰ ਨੂੰ ਆਪਣੀ ਰੂਟੀਨ ਲਾਈਫ ਦਾ ਹਿੱਸਾ ਬਣਾਉਣਾ।ਸਿਹਤਮੰਦ ਅਤੇ ਸੰਤੁਲਿਤ ਭੋਜਨ ਖਾਓ, ਟ੍ਰਾਂਸ ਫੈਟ ਅਤੇ ਜੰਕ ਫੂਡ ਤੋਂ ਪਰਹੇਜ਼ ਕਰੋ ਸਿਗਰਟਨੋਸ਼ੀ ਅਤੇ ਸ਼ਰਾਬ ਦੇ ਸੇਵਨ ਤੋਂ ਬਚੋਤਣਾਅ ਦਾ ਪ੍ਰਬੰਧਨ ਕਰਨਾ ਅਤੇ ਗੁਣਵੱਤਾ ਵਾਲੀ ਨੀਂਦ ਲੈਣਾ ਸਿੱਖੋ।
■ਵੱਡੀ ਗਿਣਤੀ ਨੌਜਵਾਨ ਹੋ ਰਹੇ ਨੇ ਦਿਲ ਦੇ ਮਰੀਜ
ਸਿਵਲ ਸਰਜਨ ਡਾ. ਰਿਚਾ ਭਾਟੀਆ ਨੇ ਦੱਸਿਆ ਕਿ ਭਾਰਤ ਵਿੱਚ ਨੌਜਵਾਨ ਨੌਜਵਾਨੀ ਵਿੱਚ ਦਿਲ ਦੇ ਰੋਗਾਂ ਸਬੰਧੀ ਮਾਮਲੇ ਲਗਾਤਾਰ ਵੱਧ ਰਹੇ ਹਨ ਕੁਲ ਮਿਲਾਕਰ ਦੇਖੋ ਤਾਂ ਹਰ ਇੱਕ ਲੱਖ ਵਿੱਚ 272 ਮੌਤਾਂ ਹਾਰਟ ਡਿਸੀਜ਼ ਨਾਲ ਹੋ ਰਹੀਆ ਹਨ, ਦੁਨੀਆ ਵਿੱਚ ਇਹ ਦਰ 235 ਹੈ। ਇਹ ਮੌਤਾਂ ਕਿਸੇ ਹੋਰ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਤੋਂ ਜ਼ਿਆਦਾ ਹੈ।
■6.8 ਲੀਟਰ ਖੂਨ ਹਰ ਮਿੰਟ ‘ਚ ਪੰਪ ਕਰਦਾ ਹੈ ਦਿਲ
ਸਿਵਲ ਸਰਜਨ ਡਾ. ਰਿਚਾ ਭਾਟੀਆ ਕੌਰ ਨੇ ਦੱਸਿਆ ਕਿ ਸਾਡਾ ਦਿਲ ਹਰ ਮਿੰਟ ਵਿਚ ਲਗਭਗ 60 ਵਾਰ ਅਤੇ ਰੋਜ 1 ਲੱਖ ਵਾਰ ਧੜਕਤਾ ਹੈ। ਦਿਲ ਦਾ ਆਕਾਰ ਇੱਕ ਮੁੱਠੀ ਦੇ ਬਾਰਬਰ ਹੁੰਦਾ ਹੈ ਮਰਦਾਂ ‘ਚ ਇਸ ਦਾ ਭਾਰ ਲਗਭਗ 280 ਤੋਂ 340 ਗ੍ਰਾਮ ਅਤੇ ਔਰਤਾਂ ਵਿੱਚ 230 ਤੋਂ 280 ਗ੍ਰਾਮ ਵਿਚਕਾਰ ਹੁੰਦਾ ਹੈ। ਦਿਨ ਦੇ ਅਖੀਰ ਤੱਕ ਤੁਹਾਡਾ ਦਿਲ ਲਗਭਗ ਇੱਕ ਲੱਖ ਵਾਰ (ਲਗਭਗ 60 ਤੋਂ 80 ਬੀਟ ਪ੍ਰਤੀ ਮਿੰਟ) ਧੜੱਕਦਾ ਹੈ ਇਹ ਮਨੁੱਖੀ ਸਰੀਰ ਵਿੱਚ ਮੌਜੂਦ ਲਹੂ ਕੋਸ਼ਕਾਵਾਂ ਰਾਹੀ ਪ੍ਰਤੀ ਮਿੰਟ ਲਗਭਗ 1.5 ਗੈਲੇਨ (ਲਗਭਗ 6.8 ਲੀਟਰ) ਬਲੱਡ ਪੰਪ ਕਰਦਾ ਹੈ।